ਮੋਗਾ ’ਚ ਪੁਲੀਸ ਚੌਕਸੀ ਦਾ ਦਾਅਵਾ ਠੁੱਸ: ਫ਼ਲਾਈਓਵਰ ’ਤੇ ਝੁਲਾਇਆ ਖ਼ਾਲਿਸਤਾਨ ਦਾ ਝੰਡਾ
12:09 PM Aug 23, 2020 IST
ਮਹਿੰਦਰ ਸਿੰਘ ਰੱਤੀਆਂ
ਮੋਗਾ, 23 ਅਗਸਤ
Advertisement
ਇਥੇ ਅੱਜ ਤਾਲਾਬੰਦੀ ਦੌਰਾਨ ਫ਼ਲਾਈਓਵਰ ’ਤੇ ਖਾਲਿਸਤਾਨ ਦਾ ਝੰਡਾ ਝੁਲਾ ਦਿੱਤਾ ਗਿਆ ਤੇ ਪੁਲੀਸ ਨੂੰ ਭਾਜੜਾਂ ਪੈ ਗਈਆਂ। ਪੁਲੀਸ ਅਧਿਕਾਰੀ ਮੌਕੇ ਤੇ ਪੁੱਜੇ ਝੰਡਾ ਕਬਜ਼ੇ ’ਚ ਲੈ ਲਿਆ। ਸੂਬੇ ’ਚ ਤਾਲਾਬੰਦੀ ਕਾਰਨ ਪੁਲੀਸ ਹਰ ਥਾਂ ਤਾਇਨਾਤ ਹੋਣ ਦਾ ਦਾਅਵਾ ਕੀਤਾ ਜਾ ਰਿਹੈ। ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਵਿਦੇਸ਼ਾਂ ਵਿਚ ਬੈਠੇ ਕੁਝ ਲੋਕ ਪੰਜਾਬ ਵਿਚ ਅਤਿਵਾਦ ਸੁਰਜੀਤ ਕਰਨ ਦੇ ਯਤਨ ਕਰ ਰਹੇ ਹਨ। ਉਹ ਨੌਜਵਾਨਾਂ ਭੜਾਕੇ ਡਾਲਰਾਂ ਦਾ ਲਾਲਚ ਵੀ ਦੇ ਰਹੇ ਹਨ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਬਹਿਕਾਵੇ ’ਚ ਨਾ ਆਉਣ। ਇਥੇ ਆਜ਼ਾਦੀ ਦਿਵਸ ਤੋਂ ਇੱਕ ਦਿਨ ਪਹਿਲਾਂ ਦੇਸ਼ ਵਿਰੋਧੀ ਤਾਕਤਾਂ ਵੱਲੋਂ ਜ਼ਿਲ੍ਹਾ ਸਕੱਤਰੇਤ ਉੱਤੇ ਖਾਲਿਸਤਾਨ ਦਾ ਝੰਡਾ ਲਹਿਰਾਉਣਾ ਸਰਕਾਰ ਨੂੰ ਸਿੱਧੀ ਚਣੌਤੀ ਹੈ।
Advertisement
Advertisement