ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮੋਦੀ ਦੀ ਫੇਰੀ ਨਾਲ ਰੂਸ-ਭਾਰਤ ਰਿਸ਼ਤੇ ਹੋਰ ਮਜ਼ਬੂਤ ਹੋਣਗੇ: ਰੂਸੀ ਸਫ਼ੀਰ

07:08 AM Jul 03, 2024 IST

ਸੰਯੁਕਤ ਰਾਸ਼ਟਰ, 2 ਜੁਲਾਈ
ਸੰਯੁਕਤ ਰਾਸ਼ਟਰ ਵਿਚ ਮਾਸਕੋ ਦੇ ਸਫ਼ੀਰ ਨੇ ਭਾਰਤ ਨੂੰ ‘ਰੂਸ ਦਾ ਪੁਰਾਣਾ ਦੋਸਤ’ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਮੁਲਕ ਦੇ ਨਵੀਂ ਦਿੱਲੀ ਨਾਲ ਵਿਸ਼ੇਸ਼ ਰਣਨੀਤਕ ਭਾਈਵਾਲੀ ਵਾਲੇ ਸਬੰਧ ਹਨ ਤੇ ਉਹ ਉਮੀਦ ਕਰਦੇ ਹਨ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਰੂਸ ਫੇਰੀ ਤੋਂ ਬਾਅਦ ਦੁਵੱਲੇ ਰਿਸ਼ਤੇ ‘ਹੋਰ ਮਜ਼ਬੂਤ’ ਹੋਣਗੇ। ਯੂਐੱਨ ਵਿਚ ਰੂਸ ਦੇ ਸਥਾਈ ਪ੍ਰਤੀਨਿਧ ਵੈਸਲੀ ਨੇਬੈਂਜ਼ੀਆ ਨੇ ਉਪਰੋਕਤ ਟਿੱਪਣੀ ਪੱਤਰਕਾਰਾਂ ਵੱਲੋਂ ਪ੍ਰਧਾਨ ਮੰਤਰੀ ਮੋਦੀ ਦੀ 8 ਜੁਲਾਈ ਤੋਂ ਸ਼ੁਰੂ ਹੋ ਰਹੀ ਰੂਸ ਫੇਰੀ ਦੇ ਸੰਦਰਭ ਵਿਚ ਪੁੱਛੇ ਸਵਾਲ ਦੇ ਜਵਾਬ ਵਿਚ ਕੀਤੀ। ਕਾਬਿਲੇਗੌਰ ਹੈ ਕਿ ਜੁਲਾਈ ਮਹੀਨੇ ਯੂਐੱਨ ਦੀ ਸਲਾਮਤੀ ਕੌਂਸਲ ਦੀ ਪ੍ਰਧਾਨਗੀ ਰੂਸ ਕੋਲ ਰਹੇਗੀ।
ਨੇਬੈਂਜ਼ੀਆ ਨੇ ਕਿਹਾ, ‘‘ਭਾਰਤ ਨਾਲ ਸਾਡੇ ਰਿਸ਼ਤੇ ਬਹੁਤ ਖਾਸ ਤੇ ਰਣਨੀਤਕ ਭਾਈਵਾਲੀ ਵਾਲੇ ਹਨ। ਭਾਰਤ, ਰੂਸ ਦਾ ਬਹੁਤ ਪੁਰਾਣਾ ਮਿੱਤਰ ਹੈ। ਅਸੀਂ ਕਈ ਖੇਤਰਾਂ ਵਿਚ ਇਕ ਦੂਜੇ ਨੂੰ ਸਹਿਯੋਗ ਦਿੰਦੇ ਆ ਰਹੇ ਹਾਂ।’’ ਰੂਸੀ ਸਫ਼ੀਰ ਨੇ ਹਾਲਾਂਕਿ ਸਾਫ਼ ਕਰ ਦਿੱਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਦੌਰਾਨ ਸਹੀਬੰਦ ਹੋਣ ਵਾਲੇ ਸਮਝੌਤਿਆਂ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ, ਪਰ ਉਨ੍ਹਾਂ ਕਿਹਾ ਕਿ ‘ਮੈਨੂੰ ਯਕੀਨ ਹੈ ਕਿ ਦੋਵਾਂ ਮੁਲਕਾਂ ਦਰਮਿਆਨ ਹੋਣ ਵਾਲੀ ਗੱਲਬਾਤ ਤੇ ਕਰਾਰਾਂ ਵਿਚੋਂ ਸੰਜੀਦਾ ਸੁਨੇਹੇ ਨਿਕਲਣਗੇ ਤੇ ਮੈਂ ਮੰਨਦਾ ਹਾਂ ਕਿ ਇਹ ਸੁਨੇਹਾ ਸਾਂਝੇ ਦਸਤਾਵੇਜ਼ ਦੇ ਰੂਪ ਵਿਚ ਵੀ ਹੋ ਸਕਦਾ ਹੈ।’
ਨੇਬੈਂਜ਼ੀਆ ਨੇ ਕਿਹਾ, ‘‘ਮੈਂ ਉਮੀਦ ਕਰਦਾ ਹਾਂ ਕਿ ਰੂਸ-ਭਾਰਤ ਰਿਸ਼ਤੇ ਪਹਿਲਾਂ ਨਾਲੋਂ ਵੀ ਵਧ ਮਹਿਕਣਗੇ।’’ ਪ੍ਰਧਾਨ ਮੰਤਰੀ ਮੋਦੀ ਅਗਲੇ ਹਫ਼ਤੇ ਮਾਸਕੋ ਦੀ ਫੇਰੀ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕਰਨਗੇ। ਇਸ ਤੋਂ ਪਹਿਲਾਂ ਸ੍ਰੀ ਮੋਦੀ 2019 ਵਿਚ ਰੂਸ ਦੇ ਦੌਰੇ ’ਤੇ ਗਏ ਸਨ। -ਪੀਟੀਆਈ

Advertisement

Advertisement
Advertisement