For the best experience, open
https://m.punjabitribuneonline.com
on your mobile browser.
Advertisement

ਮੋਦੀ ਤੀਜੇ ਕਾਰਜਕਾਲ ਵਿੱਚ ਪਹਿਲੀ ਵਿਦੇਸ਼ ਯਾਤਰਾ ’ਤੇ ਇਟਲੀ ਜਾਣਗੇ

06:43 AM Jun 12, 2024 IST
ਮੋਦੀ ਤੀਜੇ ਕਾਰਜਕਾਲ ਵਿੱਚ ਪਹਿਲੀ ਵਿਦੇਸ਼ ਯਾਤਰਾ ’ਤੇ ਇਟਲੀ ਜਾਣਗੇ
Advertisement

ਨਵੀਂ ਦਿੱਲੀ:

Advertisement

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਾਤਾਰ ਤੀਜੇ ਕਾਰਜਕਾਲ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ ਤਹਿਤ ਸਾਲਾਨਾ ਜੀ7 ਸਿਖਰ ਸੰਮੇਲਨ ਵਿੱਚ ਸ਼ਾਮਲ ਹੋਣ ਵਾਸਤੇ ਇਸ ਹਫ਼ਤੇ ਇਟਲੀ ਦਾ ਦੌਰਾ ਕਰਨਗੇ। ਜੀ7 ਸਿਖਰ ਸੰਮੇਲਨ ਇਟਲੀ ਦੇ ਅਪੁਲੀਆ ਖੇਤਰ ਵਿੱਚ ਲਗਜ਼ਰੀ ਰਿਜ਼ੋਰਟ ਬੋਰਗੋ ਐਗਨਾਜ਼ੀਆ ’ਚ 13 ਤੋਂ 15 ਜੂਨ ਤੱਕ ਹੋਣਾ ਹੈ। ਮੀਟਿੰਗ ਵਿੱਚ ਯੂਕਰੇਨ ’ਚ ਜੰਗ ਅਤੇ ਗਾਜ਼ਾ ਸੰਘਰਸ਼ ਦਾ ਮੁੱਦਾ ਭਾਰੂ ਰਹਿਣ ਦੀ ਸੰਭਾਵਨਾ ਹੈ। ਜੀ7 ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਉਨ੍ਹਾਂ ਦੇ ਫਰਾਂਸਿਸੀ ਹਮਰੁਤਬਾ ਇਮੈਨੁਅਲ ਮੈਕਰੋਂ, ਜਪਾਨੀ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਅਤੇ ਕੈਨੇਡਿਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਣੇ ਵਿਸ਼ਵ ਦੇ ਚੋਟੀ ਦੇ ਆਗੂ ਸ਼ਾਮਲ ਹੋਣਗੇ। ਯੂਕਰੇਨ ਵਿੱਚ ਰੂਸ ਦੇ ਹਮਲੇ ’ਤੇ ਇਕ ਸੈਸ਼ਨ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੇਂਸਕੀ ਦੇ ਸ਼ਾਮਲ ਹੋਣ ਦਾ ਪ੍ਰੋਗਰਾਮ ਵੀ ਹੈ। ਮੋਦੀ ਦੀ ਇਟਲੀ ਦੌਰੇ ਦੀ ਯੋਜਨਾ ਬਾਰੇ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 13 ਜੂਨ ਨੂੰ ਇਸ ਯੂਰਪੀ ਦੇਸ਼ ਵਾਸਤੇ ਰਵਾਨਾ ਹੋਣਗੇ। -ਪੀਟੀਆਈ

Advertisement

Advertisement
Author Image

joginder kumar

View all posts

Advertisement