For the best experience, open
https://m.punjabitribuneonline.com
on your mobile browser.
Advertisement

ਮੋਦੀ ਵੱਲੋਂ ਯੂਏਈ ਦੇ ਰਾਸ਼ਟਰਪਤੀ ਨਾਲ ਰਣਨੀਤਕ ਭਾਈਵਾਲੀ ਦੀ ਸਮੀਖਿਆ

06:48 AM Feb 14, 2024 IST
ਮੋਦੀ ਵੱਲੋਂ ਯੂਏਈ ਦੇ ਰਾਸ਼ਟਰਪਤੀ ਨਾਲ ਰਣਨੀਤਕ ਭਾਈਵਾਲੀ ਦੀ ਸਮੀਖਿਆ
ਅਬੂਧਾਬੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕਰਦੇ ਹੋਏ ਸ਼ੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ। -ਫੋਟੋ: ਪੀਟੀਆਈ
Advertisement

ਅਬੂਧਾਬੀ, 13 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਏਈ ਦੇ ਰਾਸ਼ਟਰਪਤੀ ਸ਼ੇਖ਼ ਮੁਹੰਮਦ ਬਿਨ ਜ਼ਾਯਦ ਅਲ ਨਾਹਯਾਨ ਨਾਲ ਵੱਖ ਵੱਖ ਮੁੱਦਿਆਂ ’ਤੇ ਗੱਲਬਾਤ ਕੀਤੀ ਜਿਸ ਦੌਰਾਨ ਉਨ੍ਹਾਂ ਰਣਨੀਤਕ ਭਾਈਵਾਲੀ ਦੀ ਸਮੀਖਿਆ ਕੀਤੀ। ਉਨ੍ਹਾਂ ਦੀ ਹਾਜ਼ਰੀ ’ਚ ਦੁਵੱਲੀ ਨਿਵੇਸ਼ ਸੰਧੀ ਸਮੇਤ ਅੱਠ ਸਮਝੌਤਿਆਂ ’ਤੇ ਦਸਤਖ਼ਤ ਵੀ ਕੀਤੇ ਗਏ। ਸਮਝੌਤਿਆਂ ’ਚ ਯੂਪੀਆਈ (ਭਾਰਤ) ਅਤੇ ਏਏਐੱਨਆਈ (ਯੂਏਈ) ਤੇ ਰੂਪੇ ਕਾਰਡ (ਭਾਰਤ) ਅਤੇ ਜੇਯਵਾਨ (ਯੂਏਈ) ਨੂੰ ਇਕ-ਦੂਜੇ ਨਾਲ ਜੋੜਨਾ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨੇ ਯੂਏਈ ਦੇ ਘਰੇਲੂ ਕਾਰਡ ਜੇਯਵਾਨ ਦੇ ਉਦਘਾਟਨ ਲਈ ਰਾਸ਼ਟਰਪਤੀ ਜ਼ਾਯਦ ਨੂੰ ਵਧਾਈ ਦਿੱਤੀ। ਰਾਸ਼ਟਰਪਤੀ ਮੁਹੰਮਦ ਬਿਨ ਜ਼ਾਯਦ ਨੇ ਹਵਾਈ ਅੱਡੇ ’ਤੇ ਮੋਦੀ ਦਾ ਸਵਾਗਤ ਕੀਤਾ ਜਿਥੇ ਉਨ੍ਹਾਂ ਇਕ-ਦੂਜੇ ਨੂੰ ਗਲੇ ਲਗਾਇਆ। ਬਾਅਦ ’ਚ ਮੋਦੀ ਨੂੰ ਗਾਰਡ ਆਫ਼ ਆਨਰ ਵੀ ਦਿੱਤਾ ਗਿਆ। ਮੋਦੀ ਨੇ ‘ਐਕਸ’ ’ਤੇ ਲਿਖਿਆ,‘‘ਅਬੂ ਧਾਬੀ ਹਵਾਈ ਅੱਡੇ ’ਤੇ ਮੇਰੇ ਸਵਾਗਤ ਲਈ ਸਮਾਂ ਕੱਢਣ ਵਾਸਤੇ ਮੇਰੇ ਭਰਾ ਮੁਹੰਮਦ ਬਿਨ ਜ਼ਾਯਦ ਦਾ ਬਹੁਤ ਧੰਨਵਾਦੀ ਹਾਂ। ਜਦੋਂ ਵੀ ਮੈਂ ਇਥੇ ਆਉਂਦਾ ਹਾਂ ਤਾਂ ਮੈਨੂੰ ਜਾਪਦਾ ਹੈ ਕਿ ਮੈਂ ਆਪਣੇ ਘਰ ਅਤੇ ਪਰਿਵਾਰ ਕੋਲ ਆਇਆ ਹਾਂ।’’ ਦੋਵੇਂ ਆਗੂਆਂ ਨੇ ਇਕੱਲਿਆਂ ਅਤੇ ਫਿਰ ਵਫ਼ਦ ਪੱਧਰੀ ਵਾਰਤਾ ’ਚ ਵੀ ਹਿੱਸਾ ਲਿਆ। ਉਨ੍ਹਾਂ ਦੁਵੱਲੀ ਭਾਈਵਾਲੀ ਦੀ ਸਮੀਖਿਆ ਕੀਤੀ ਅਤੇ ਸਹਿਯੋਗ ਦੇ ਨਵੇਂ ਖੇਤਰਾਂ ਬਾਰੇ ਚਰਚਾ ਕੀਤੀ। ਮੀਟਿੰਗ ਦੌਰਾਨ ਮੋਦੀ ਨੇ ਕਿਹਾ ਕਿ ਉਹ ਜ਼ਾਯਦ ਨਾਲ ਪਿਛਲੇ ਸੱਤ ਮਹੀਨਿਆਂ ’ਚ ਪੰਜ ਵਾਰ ਮਿਲ ਚੁੱਕੇ ਹਨ ਜਿਸ ਦੇ ਨਤੀਜੇ ਵਜੋਂ ਭਾਰਤ ਅਤੇ ਯੂਏਈ ਵਿਚਕਾਰ ਹਰੇਕ ਸੈਕਟਰ ’ਚ ਦੁਵੱਲਾ ਸਹਿਯੋਗ ਹੋਰ ਵਧਿਆ ਹੈ। ਜ਼ਿਕਰਯੋਗ ਹੈ ਕਿ ਮੋਦੀ ਬੁੱਧਵਾਰ ਨੂੰ ਬੀਏਪੀਐੱਸ ਮੰਦਰ ਦਾ ਉਦਘਾਟਨ ਵੀ ਕਰਨਗੇ। ਪ੍ਰਧਾਨ ਮੰਤਰੀ ਨੇ ਇੰਡੀਆ-ਮਿਡਲ ਈਸਟ-ਯੂਰੋਪ ਇਕੋਨਾਮਿਕ ਕੌਰੀਡੋਰ ਲਈ ਹਮਾਇਤ ਦੇਣ ਵਾਸਤੇ ਯੂਏਈ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਨਾ ਸਿਰਫ਼ ਖ਼ਿੱਤੇ ’ਚ ਸੰਪਰਕ ਵਧੇਗਾ ਸਗੋਂ ਆਰਥਿਕ ਵਿਕਾਸ ਦੇ ਨਵੇਂ ਰਾਹ ਵੀ ਖੁੱਲ੍ਹਣਗੇ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਯੂਏਈ ‘ਤਰੱਕੀ ਵਿਚ ਭਾਈਵਾਲ’ ਹਨ। ਉਨ੍ਹਾਂ ਕਿਹਾ ਕਿ ਯੂਏਈ ਵਿਚ ਰਹਿ ਰਹੇ ਹਰੇਕ ਭਾਰਤੀ ’ਤੇ ਦੇਸ਼ ਨੂੰ ਮਾਣ ਹੈ। ਇਥੇ ‘ਅਹਿਲਨ ਮੋਦੀ’ ਸਮਾਗਮ ਵਿਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ, ‘‘ਸਾਡੀ ਭਾਈਵਾਲੀ ਸਾਰੇ ਹੀ ਖੇਤਰਾਂ ਵਿਚ ਮਜ਼ਬੂਤ ਹੋਣ ਦੇ ਨਾਲ ਨਵੀਆਂ ਬੁਲੰਦੀਆਂ ਨੂੰ ਛੂਹ ਰਹੀ ਹੈ। ਇਹ ਭਾਰਤ ਦੀ ਖਾਹਿਸ਼ ਹੈ ਕਿ ਸਾਡੀ ਭਾਈਵਾਲੀ ਹਰ ਲੰਘਦੇ ਦਿਨ ਦੇ ਨਾਲ ਹੋਰ ਵੀ ਮਜ਼ਬੂਤ ਹੁੰਦੀ ਜਾਵੇ। ਭਾਰਤ ਤੇ ਯੂਏਈ ਤਰੱਕੀ ਵਿਚ ਭਾਈਵਾਲ ਹਨ। ਸਾਡਾ ਰਿਸ਼ਤਾ ਪ੍ਰਤਿਭਾ, ਨਵੀਆਂ ਕਾਢਾਂ ਤੇ ਸਭਿਆਚਾਰ ਦਾ ਹੈ।’’ -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×