For the best experience, open
https://m.punjabitribuneonline.com
on your mobile browser.
Advertisement

ਮੋਦੀ ਨੇ 22 ਅਰਬਪਤੀ ਬਣਾਏ, ਅਸੀਂ ਕਰੋੜਾਂ ‘ਲੱਖਪਤੀ’ ਬਣਾਵਾਂਗੇ: ਰਾਹੁਲ

07:25 AM May 28, 2024 IST
ਮੋਦੀ ਨੇ 22 ਅਰਬਪਤੀ ਬਣਾਏ  ਅਸੀਂ ਕਰੋੜਾਂ ‘ਲੱਖਪਤੀ’ ਬਣਾਵਾਂਗੇ  ਰਾਹੁਲ
ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਆਰਜੇਡੀ ਆਗੂ ਤੇਜਸਵੀ ਯਾਦਵ ਦਾ ਸਨਮਾਨ ਕਰਦੇ ਹੋਏ ‘ਇੰਡੀਆ’ ਗੱਠਜੋੜ ਦੇ ਆਗੂ। -ਫੋਟੋ: ਪੀਟੀਆਈ
Advertisement

* ਬਿਹਾਰ ਵਿਚ ਉਪਰੋਥੱਲੀ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ
* ‘ਅਗਨੀਪਥ’ ਸਕੀਮ ਰੱਦ ਕਰਨ ਦਾ ਅਹਿਦ ਦੁਹਰਾਇਆ
* ਨਰਿੰਦਰ ਮੋਦੀ ਦੇ ਮੁੜ ਪ੍ਰਧਾਨ ਮੰਤਰੀ ਨਾ ਬਣਨ ਦਾ ਦਾਅਵਾ

Advertisement

ਬਖ਼ਤਿਆਰਪੁਰ/ਪਾਲੀਗੰਜ/ਜਗਦੀਸ਼ਪੁਰ, 27 ਮਈ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਜੇ ਸੱਤਾ ਵਿਚ ਆਉਂਦਾ ਹੈ ਤਾਂ ਹਥਿਆਰਬੰਦ ਬਲਾਂ ਵਿਚ ਭਰਤੀ ਲਈ ਬਣੀ ‘ਅਗਨੀਪਥ’ ਸਕੀਮ ਨੂੰ ਰੱਦ ਕੀਤਾ ਜਾਵੇਗਾ ਤੇ ਮਹਿਲਾਵਾਂ ਦੇ ਖਾਤਿਆਂ ਵਿਚ ਮਾਸਿਕ 8500 ਰੁਪਏ ਜਮ੍ਹਾਂ ਕੀਤੇ ਜਾਣਗੇ। ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਨੇ 22 ਅਰਬਪਤੀ ਬਣਾਏ ਹਨ ਜਦੋਂਕਿ ਇੰਡੀਆ ਗੱਠਜੋੜ ਸਰਕਾਰ ਕਰੋੜਾਂ ‘ਲੱਖਪਤੀ’ ਬਣਾਏਗੀ। ਬਿਹਾਰ ਵਿਚ ਮਹਾਂਗੱਠਬੰਧਨ ਦੇ ਉਮੀਦਵਾਰਾਂ ਦੇ ਹੱਕ ਵਿਚ ਬਖ਼ਤਿਆਰਪੁਰ (ਪਟਨਾ ਲੋਕ ਸਭਾ ਸੀਟ), ਪਾਲੀਗੰਜ (ਪਾਟਲੀਪੁੱਤਰ ਲੋਕ ਸਭਾ ਸੀਟ) ਤੇ ਜਗਦੀਸ਼ਪੁਰ (ਆਰਾ) ਵਿਚ ਉਪਰੋਥੱਲੀ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਜ਼ੋਰ ਦੇ ਕੇ ਆਖਿਆ ਕਿ ਨਰਿੰਦਰ ਮੋਦੀ ਹੁਣ ਮੁੜ ਪ੍ਰਧਾਨ ਮੰਤਰੀ ਨਹੀਂ ਬਣ ਸਕਣਗੇ ਕਿਉਂਕਿ ਪੂਰੇ ਦੇਸ਼ ਵਿਚ ਇੰਡੀਆ ਗੱਠਜੋੜ ਦੇ ਹੱਕ ਵਿਚ ‘ਹਨੇਰੀ’ ਚੱਲ ਰਹੀ ਹੈ।
ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਇੰਡੀਆ ਗੱਠਜੋੜ ਦੇ ਹੱਕ ਵਿਚ ਬਿਹਾਰ ਤੇ ਯੂਪੀ ਸਣੇ ਪੂਰੇ ਦੇਸ਼ ਵਿਚ ਸਪਸ਼ਟ ਹਨੇਰੀ ਚੱਲ ਰਹੀ ਹੈ। ਨਰਿੰਦਰ ਮੋਦੀ 4 ਜੂਨ ਮਗਰੋਂ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਰਹਿਣਗੇ।’’ ਗਾਂਧੀ ਨੇ ਬਖ਼ਤਿਆਰਪੁਰ ਰੈਲੀ ’ਚ ਕਿਹਾ, ‘‘ਜਦੋਂ ਇੰਡੀਆ ਗੱਠਜੋੜ ਸਰਕਾਰ ਬਣਾਏਗਾ ਤਾਂ ਅਗਨੀਪਥ ਸਕੀਮ ਵਾਪਸ ਲਈ ਜਾਵੇਗੀ।’’ ਗਾਂਧੀ ਨੇ ਕਿਹਾ, ‘‘ਸੱਤਾ ਵਿਚ ਆਉਣ ’ਤੇ ਇੰਡੀਆ ਗੱਠਜੋੜ ਅਗਨੀਪਥ ਸਕੀਮ ਨੂੰ ਕੂੜੇਦਾਨ ਵਿਚ ਸੁੱਟ ਦੇਵੇਗਾ। ਮੋਦੀ ਜੀ ਨੇ ਫੌਜੀਆਂ ਨੂੰ ਮਜ਼ਦੂਰਾਂ ’ਚ ਤਬਦੀਲ ਕਰ ਦਿੱਤਾ ਹੈ। ਕੇਂਦਰ ਨੇ ਥਲ ਸੈਨਾ ਵਿਚ ਦੋ ਵਰਗ- ਅਗਨੀਵੀਰ ਤੇ ਹੋਰ- ਬਣਾਏ ਹਨ। ਜੇ ਕੋਈ ਅਗਨੀਵੀਰ ਜ਼ਖ਼ਮੀ ਜਾਂ ਸ਼ਹੀਦ ਹੋ ਜਾਂਦਾ ਹੈ ਤਾਂ ਉਸ ਨੂੰ ਨਾ ਸ਼ਹੀਦ ਦਾ ਦਰਜਾ ਤੇ ਨਾ ਹੀ ਮੁਆਵਜ਼ਾ ਮਿਲੇਗਾ। ਇਹ ਪੱਖਪਾਤ ਕਿਉਂ?’’ ਰਾਹੁਲ ਨੇ ਪ੍ਰਧਾਨ ਮੰਤਰੀ ਦੀ ‘ਭਗਵਾਨ ਵੱਲੋਂ ਭੇਜਿਆ ਦੂਤ’ ਟਿੱਪਣੀ ’ਤੇ ਤਨਜ਼ ਕਸਦਿਆਂ ਕਿਹਾ, ‘‘4 ਜੂਨ ਮਗਰੋਂ ਜੇ ਈਡੀ ਮੋਦੀ ਨੂੰ ਭ੍ਰਿਸ਼ਟਾਚਾਰ ਬਾਰੇ ਸਵਾਲ ਕਰਦੀ ਹੈ ਤਾਂ ਉਹ ਕਹਿਣਗੇ ਕਿ ਮੈਨੂੰ ਕੁਝ ਨਹੀਂ ਪਤਾ... ਮੈਨੂੰ ਇਹ ਭਗਵਾਨ ਨੇ ਕਰਨ ਲਈ ਕਿਹਾ ਸੀ। ਇਹੀ ਵਜ੍ਹਾ ਹੈ ਕਿ ਉਨ੍ਹਾਂ ਇਹ ਕਹਾਣੀ ਘੜੀ ਹੈ... ਉਹ ਕਹਿੰਦੇ ਹਨ ਕਿ ਉਹ ਜੀਵ ਨਹੀਂ ਬਲਕਿ ਭਗਵਾਨ ਵੱਲੋਂ ਭੇਜੇ ਦੂਤ ਹਨ। ਕੀ ਭਗਵਾਨ ਨੇ ਉਨ੍ਹਾਂ ਨੂੰ ਅਰਬਪਤੀਆਂ ਦੀ ਸੇਵਾ ਲਈ ਹੀ ਭੇਜਿਆ ਹੈ?’’ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਨੇ 22 ਅਰਬਪਤੀ ਬਣਾਏ ਜਦੋਂਕਿ ਇੰਡੀਆ ਗੱਠਜੋੜ ਸਰਕਾਰ ਕਰੋੜਾਂ ‘ਲੱਖਪਤੀ’ ਬਣਾਏਗੀ। -ਪੀਟੀਆਈ

‘ਇੰਡੀਆ’ ਦੀ ਸਰਕਾਰ ਬਣਨ ’ਤੇ ਬੰਦ ਪਈਆਂ ਸਨਅਤਾਂ ਖੋਲ੍ਹਣ ਦਾ ਦਾਅਵਾ

ਪਾਲੀਗੰਜ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ, ‘‘ਇਹ ਦੇਸ਼, ਸੰਵਿਧਾਨ ਤੇ ਗਰੀਬਾਂ ਲਈ ਰਾਖਵਾਂਕਰਨ ਨੂੰ ਬਚਾਉਣ ਦੀ ਲੜਾਈ ਹੈ।’’ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਇੰਡੀਆ ਗੱਠਜੋੜ ਦੀ ਸਰਕਾਰ ਬਣਨ ’ਤੇ ਬੰਦ ਪਈਆਂ ਸਾਰੀਆਂ ਸਨਅਤਾਂ ਖੋਲ੍ਹੀਆਂ ਜਾਣਗੀਆਂ ਤੇ 30 ਲੱਖ ਨੌਕਰੀਆਂ ਭਰੀਆਂ ਜਾਣਗੀਆਂ। ਗਾਂਧੀ ਵੱਲੋਂ ਸੰਬੋਧਨ ਕੀਤੀਆਂ ਰੈਲੀਆਂ ਵਿਚ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਸੀਪੀਆਈ (ਐੱਮਐੱਲ) ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਵਿਕਾਸਸ਼ੀਲ ਇਨਸਾਨ ਪਾਰਟੀ (ਵੀਆਈਪੀ) ਦੇ ਮੁਖੀ ਮੁਕੇਸ਼ ਸਾਹਨੀ ਤੇ ਇੰਡੀਆ ਗੱਠਜੋੜ ਦੇ ਹੋਰ ਆਗੂ ਮੌਜੂਦ ਸਨ।

Advertisement
Author Image

joginder kumar

View all posts

Advertisement
Advertisement
×