ਮੋਦੀ ਪੋਲੈਂਡ ਪੁੱਜੇ, ਯੂਕਰੇਨ ਦੇ ਦੌਰੇ ਮੌਕੇ ਜ਼ੇਲੈਂਸਕੀ ਨਾਲ ਕਰਨਗੇ ਗੱਲਬਾਤ
12:14 PM Aug 21, 2024 IST
Advertisement
ਨਵੀਂ ਦਿੱਲੀ, 21 ਅਗਸਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦੇਸ਼ਾਂ ਦੇ ਦੌਰੇ ਦੇ ਪਹਿਲੇ ਗੇੜ ਤਹਿਤ ਅੱਜ ਪੋਲੈਂਡ ਪੁੱਜ ਗਏ। ਇਸ ਤੋਂ ਬਾਅਦ ਉਹ ਯੂਕਰੇਨ ਜਾਣਗੇ। ਇਥੋਂ ਰਵਾਨਾ ਹੋਣ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਯੂਕਰੇਨ ਵਿੱਚ ਚੱਲ ਰਹੇ ਟਕਰਾਅ ਦੇ ਸ਼ਾਂਤੀਪੂਰਨ ਹੱਲ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਲਈ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨਾਲ ਪਹਿਲਾਂ ਕੀਤੀ ਗੱਲਬਾਤ ਨੂੰ ਅੱਗੇ ਵਧਾਉਣ ਦੇ ਮੌਕੇ ਦੀ ਉਡੀਕ ਕਰ ਰਹੇ ਹਨ। ਪੋਲੈਂਡ ਅਤੇ ਯੂਕਰੇਨ ਦੇ ਅਧਿਕਾਰਤ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਬਿਆਨ 'ਚ ਪ੍ਰਧਾਨ ਮੰਤਰੀ ਨੇ ਜੰਗ ਪ੍ਰਭਾਵਿਤ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਦੀ ਛੇਤੀ ਬਹਾਲੀ ਦੀ ਉਮੀਦ ਵੀ ਪ੍ਰਗਟਾਈ। ਸ੍ਰੀ ਮੋਦੀ ਰਾਸ਼ਟਰਪਤੀ ਜ਼ੇਲੈਂਸਕੀ ਦੇ ਸੱਦੇ 'ਤੇ ਯੂਕਰੇਨ ਦਾ ਦੌਰਾ ਕਰ ਰਹੇ ਹਨ। ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਯੂਕਰੇਨ ਦਾ ਪਹਿਲਾ ਦੌਰਾ ਹੈ।
Advertisement
Advertisement
Advertisement