ਭਾਜਪਾ ਘੱਟ ਗਿਣਤੀ ਫਰੰਟ ਵੱਲੋਂ ‘ਮੋਦੀ ਜੀ ਅਤੇ ਭਾਈ ਜਾਨ’ ਪ੍ਰੋਗਰਾਮ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 3 ਜੁਲਾਈ
ਭਾਜਪਾ ਘੱਟ ਗਿਣਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਨਵਰ ਹੁਸੈਨ ਦੀ ਪ੍ਰਧਾਨਗੀ ਹੇਠ ‘ਮੋਦੀ ਜੀ ਅਤੇ ਭਾਈ ਜਾਨ’ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਅਤੇ ਸਾਬਕਾ ਸੂਬਾ ਜਨਰਲ ਸਕੱਤਰ ਪ੍ਰਵੀਨ ਬਾਂਸਲ ਸਮੇਤ ਕਈ ਆਗੂ ਸ਼ਾਮਲ ਹੋਏ।
ਸਥਾਨਕ ਮੱਲ੍ਹੀ ਫਾਰਮ ਵਿੱਚ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਕਿਹਾ ਕਿ ‘ਮੋਦੀ ਜੀ ਅਤੇ ਭਾਈ ਜਾਨ’ ਨਾਮ ਦਾ ਪ੍ਰੋਗਰਾਮ ਇਸ ਲਈ ਰੱਖਿਆ ਗਿਆ ਹੈ ਕਿ ਘੱਟ ਗਿਣਤੀ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜੋੜ ਕੇ ਉਨ੍ਹਾਂ ਤੱਕ ਮੋਦੀ ਸਰਕਾਰ ਦੀਆਂ ਸਕੀਮਾਂ ਪਹੁੰਚਾਈਆਂ ਜਾ ਸਕਣ। ਇਸ ਮੌਕੇ ਕਾਂਗਰਸ ਮਹਿਲਾ ਬਲਾਕ ਦੀ ਪ੍ਰਧਾਨ ਅਫਰੀਦਾ ਖਾਤੂਨ ਅਤੇ ਮੁਹੰਮਦ ਅੰਸਾਰੀ ਨੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ।
ਸ੍ਰੀ ਧੀਮਾਨ ਨੇ ਮੁਹੰਮਦ ਅੰਸਾਰੀ ਨੂੰ ਹੈਬੋਵਾਲ ਮੰਡਲ ਦੇ ਘੱਟ ਗਿਣਤੀ ਫਰੰਟ ਦਾ ਪ੍ਰਧਾਨ ਬਣਾਇਆ। ਉਨ੍ਹਾਂ ਨੂੰ ਨਰਿੰਦਰ ਸਿੰਘ ਮੱਲ੍ਹੀ, ਮਨੀਸ਼ ਚੋਪੜਾ, ਗੌਰਵ ਅਰੋੜਾ ਅਤੇ ਮੋਹਿਤ ਸਿੱਕਾ ਨੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਭਾਜਪਾ ਆਗੂਆਂ ਵੱਲੋਂ ਸ਼ਾਹਿਦ ਸੈਫੀ, ਰਜ਼ੀਆ ਵਾਰਸੀ, ਮਨਜ਼ੂਰ ਮਾਸਟਰ, ਇਰਸ਼ਾਦ ਵਾਰਸੀ, ਸ਼ੇਖ ਰਜਿਦ, ਜਮਾਲ ਅੰਸਾਰੀ, ਪਰਵੇਜ਼ ਅੰਸਾਰੀ, ਪ੍ਰਯੋਗਸ਼ਾਲਾ ਮੌਰਿਆ, ਆਇਨੁਲ ਅੰਸਾਰੀ, ਸ਼ੇਖ ਸ਼ਹਾਬ, ਮੁਕੇਸ਼ ਕੁਮਾਰ, ਖੁਰਸ਼ੀਦ, ਸਰੂਫ ਅੰਸਾਰ, ਮਹਿਮੂਦ ਆਲਮ, ਲਲਿਤ ਲੇਖੀ ਆਦਿ ਨੂੰ ਵੀ ਭਾਜਪਾ ਵਿੱਚ ਸ਼ਾਮਲ ਹੋਣ ਤੇ ਸਨਮਾਨਿਤ ਕੀਤਾ ਗਿਆ।