ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਕੁਰਸੀ’ ਖਾਤਰ ਦੇਸ਼ ਨੂੰ ਵੰਡ ਰਿਹੈ ਮੋਦੀ: ਫ਼ਾਰੂਕ ਅਬਦੁੱਲਾ

07:02 AM May 16, 2024 IST
ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲ੍ਹਾ ਅਨੰਤਨਾਗ ’ਚ ਰੈਲੀ ਨੂੰ ਸੰਬੋਧਨ ਕਰਦੇ ਹੋਏ। -ਫੋਟੋ: ਏਐੱਨਆਈ

ਸ੍ਰੀਨਗਰ, 15 ਮਈ
ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਸੱਤਾ ਖ਼ਾਤਰ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਹੋ ਸਕਦਾ ਹੈ ਕਿ ਭਵਿੱਖ ਵਿੱਚ ਉਹ ਸੱਤਾ ਵਿੱਚ ਨਾ ਰਹਿਣ ਪਰ ਦੇਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਉਹ ਦੱਖਣੀ ਕਸ਼ਮੀਰ ਵਿੱਚ ਅਨੰਤਨਾਗ ਦੇ ਸ਼ੰਗੂਸ ਇਲਾਕੇ ਵਿੱਚ ਇੱਕ ਰੈਲੀ ਮਗਰੋਂ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। ਅਬਦੁੱਲਾ ਨੇ ਕਿਹਾ, ‘‘ਅਸੀਂ ਮਿਲ ਕੇ ਰਹਿਣਾ ਹੈ। ਅਸੀਂ ਦੇਸ਼ ਬਚਾਉਣਾ ਹੈ। ਅਸੀਂ ਬਿਹਤਰ ਭਵਿੱਖ ਲਈ ਮਿਲ ਕੇ ਕੰਮ ਕਰਨਾ ਹੈ। ਉਹ (ਮੋਦੀ) ਆਪਣੀ ਕੁਰਸੀ ਖਾਤਰ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ।’’ ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ ਕੁਰਸੀ ਨਹੀਂ ਰਹਿੰਦੀ, ਪਰ ਦੇਸ਼ ਰਹਿੰਦਾ ਹੈ। ਉਹ ਜਿਹੜਾ ਦੇਸ਼ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਹ ਵਿਨਾਸ਼ਕਾਰੀ ਹੋਵੇਗਾ।’’ ਧਾਰਮਿਕ ਪੱਤਾ ਖੇਡਣ ਸਬੰਧੀ ਦੋਸ਼ਾਂ ਬਾਰੇ ਪੁੱਛੇ ਜਾਣ ’ਤੇ ਅਬਦੁੱਲਾ ਨੇ ਕਿਹਾ, ‘‘ਮੈਂ ਧਾਰਮਿਕ ਪੱਤਾ ਨਹੀਂ ਖੇਡ ਰਿਹਾ। ਸਾਡਾ ਧਰਮ ਸਾਨੂੰ ਚੰਗੀਆਂ ਚੀਜ਼ਾਂ ਸਿਖਾਉਂਦਾ ਹੈ। ਕੋਈ ਧਰਮ ਬੁਰਾ ਨਹੀਂ ਹੁੰਦਾ। ਉਹ ਲੋਕ ਬੁਰੇ ਹੁੰਦੇ ਹਨ, ਜੋ ਇਸ ਦੀ ਗ਼ਲਤ ਵਰਤੋਂ ਕਰਦੇ ਹਨ।’’ -ਪੀਟੀਆਈ

Advertisement

Advertisement