ਮੋਦੀ ਨੇ ਕਿੰਗ ਚਾਰਲਸ ਤੀਜੇ ਨਾਲ ਕੀਤੀ ਗੱਲਬਾਤ
06:32 AM Dec 20, 2024 IST
Advertisement
ਨਵੀਂ ਦਿੱਲੀ, 19 ਦਸੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਰਤਾਨੀਆ ਦੇ ਕਿੰਗ ਚਾਰਲਸ ਤੀਜੇ ਨਾਲ ਗੱਲਬਾਤ ਕੀਤੀ ਅਤੇ ਭਾਰਤ ਤੇ ਬਰਤਾਨੀਆ ਵਿਚਾਲੇ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਪ੍ਰਧਾਨ ਮੰਤਰੀ ਨੇ ਇਸ ਦੌਰਾਨ ਰਾਸ਼ਟਰਮੰਡਲ, ਜਲਵਾਯੂ ਕਾਰਵਾਈ ਅਤੇ ਸਥਿਰਤਾ ਸਣੇ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ ਅਤੇ ਕਿੰਗ ਚਾਰਲਸ ਤੀਜੇ ਦੀ ਬਿਹਤਰ ਸਿਹਤ ਤੇ ਤੰਦਰੁਸਤੀ ਦੀ ਕਾਮਨਾ ਕੀਤੀ। ਮੋਦੀ ਨੇ ‘ਐਕਸ’ ਉੱਤੇ ਪਾਈ ਇਕ ਪੋਸਟ ’ਚ ਕਿਹਾ, ‘‘ਅੱਜ ਬਰਤਾਨੀਆ ਦੇ ਕਿੰਗ ਚਾਰਲਸ ਤੀਜੇ ਨਾਲ ਗੱਲਬਾਤ ਕਰਨਾ ਖੁਸ਼ੀ ਦੀ ਗੱਲ ਰਹੀ। ਭਾਰਤ-ਬਰਤਾਨੀਆ ਸਬੰਧਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੁਹਰਾਈ। ਰਾਸ਼ਟਰਮੰਡਲ, ਜਲਵਾਯੂ ਕਾਰਵਾਈ ਅਤੇ ਸਥਿਰਤਾ ਸਣੇ ਆਪਸੀ ਹਿੱਤਾਂ ਦੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ।’’ ਦੋਹਾਂ ਆਗੂਆਂ ਨੇ ਇਕ-ਦੂਜੇ ਨੂੰ ਕ੍ਰਿਸਮਸ ਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ। -ਪੀਟੀਆਈ
Advertisement
Advertisement
Advertisement