ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Mock Drill: ਭਲਕੇ 7 ਮਈ ਨੂੰ ਹੋਣ ਵਾਲੀ ਮੌਕ ਡਰਿੱਲ ਦੌਰਾਨ ਕੀ ਕੁਝ ਹੋ ਸਕਦੈ? ਜਾਣੋ, ਕਿਨ੍ਹਾਂ ਗੱਲਾਂ ਦਾ ਰੱਖਣਾ ਹੋਵੇਗਾ ਖ਼ਿਆਲ

06:43 PM May 06, 2025 IST
featuredImage featuredImage
ਫਾਈਲ ਫੋਟੋ

ਮੌਕ ਡਰਿੱਡ ਦੌਰਾਨ ਸੁਰੱਖਿਆ ਦਸਤੇ ਸਿਰਜ ਸਕਦੇ ਹਨ ਲੜਾਈ ਤੇ ਜੰਗ ਵਰਗੇ ਦ੍ਰਿਸ਼; ਕੁਝ ਇਲਾਕਿਆਂ ਵਿੱਚ ਥੋੜ੍ਹੀ ਦੇਰ ਲਈ ਬਿਜਲੀ ਬੰਦ ਹੋ ਸਕਦੀ ਹੈ ਤੇ ਸਿਗਨਲ ਵਿੱਚ ਵੀ ਪੈ ਸਕਦੈ ਵਿਘਨ
ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 6 ਮਈ
ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਭਾਵਸ਼ਾਲੀ ਸਿਵਲ ਰੱਖਿਆ ਦਾ ਮੁਲਾਂਕਣ ਕਰਨ ਲਈ 7 ਮਈ ਨੂੰ ਦੇਸ਼ ਦੇ 244 ਜ਼ਿਲ੍ਹਿਆਂ ਵਿੱਚ ਮੌਕ ਡਰਿੱਲ ਕਰਨ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਬੀਤੀ 22 ਅਪਰੈਲ ਨੂੰ ਜੰਮੂ ਅਤੇ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ (Pahalgam terror attack) ਤੋਂ ਬਾਅਦ ਦੇਸ਼ ਵਿੱਚ ਸੁਰੱਖਿਆ ਸਖ਼ਤ ਕਰਨ ਦੀ ਕਾਰਵਾਈ ਤਹਿਤ ਲਿਆ ਗਿਆ ਹੈ।
ਇਨ੍ਹਾਂ ਮਸ਼ਕਾਂ ਦਾ ਮਕਸਦ ਕਰੈਸ਼ ਬਲੈਕਆਊਟ ਪ੍ਰਕਿਰਿਆਵਾਂ ਨੂੰ ਲਾਗੂ ਕਰ ਕੇ ਅਤੇ ਅਹਿਮ ਬੁਨਿਆਦੀ ਢਾਂਚੇ ਨੂੰ ਛੁਪਾ ਕੇ ਨਾਗਰਿਕਾਂ ਨੂੰ ਸੁਰੱਖਿਆਤਮਕ ਸਿਵਲ ਰੱਖਿਆ ਪ੍ਰੋਟੋਕੋਲ ਸਬੰਧੀ ਸਿਖਲਾਈ ਦੇਣਾ ਹੈ।
ਇਹ 1971 ਤੋਂ ਬਾਅਦ ਆਪਣੀ ਕਿਸਮ ਦੀ ਪਹਿਲੀ ਮਸ਼ਕ ਹੈ। ਉਦੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗ ਹੋਈ ਸੀ। ਇੱਕ ਮੌਕ ਡਰਿੱਲ ਇੱਕ ਅਭਿਆਸ ਕਾਰਜ ਹੈ ਜੋ ਐਮਰਜੈਂਸੀ ਦੀ ਨਕਲ ਕਰਨ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਲੋਕ ਇੱਕ ਕਾਬੂਸ਼ੁਦਾ ਅਤੇ ਸੁਰੱਖਿਅਤ ਵਾਤਾਵਰਨ ਵਿੱਚ ਆਪਣੇ ਜਵਾਬਾਂ ਦੀ ਰਿਹਰਸਲ ਕਰ ਸਕਦੇ ਹਨ। ਇਸਦਾ ਉਦੇਸ਼ ਅਸਲ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਾ ਨੂੰ ਆਪਣੀਆਂ ਜ਼ਿੰਮੇਵਾਰੀਆਂ ਅਤੇ ਕਾਰਵਾਈਆਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਮਦਦ ਕਰਨਾ ਹੈ।
ਅਭਿਆਸ ਦੌਰਾਨ, ਸੁਰੱਖਿਆ ਬਲ ਸਬੰਧਤ ਥਾਂ ਉਤੇ ਨਕਲ ਵਜੋਂ ਜੰਗ ਵਰਗੀ ਸਥਿਤੀ ਸਿਰਜ ਸਕਦੇ ਹਨ, ਅਤੇ ਕੁਝ ਖੇਤਰਾਂ ਵਿੱਚ ਅਸਥਾਈ ਤੌਰ ’ਤੇ ਬਿਜਲੀ ਬੰਦ ਹੋ ਸਕਦੀ ਹੈ ਜਾਂ ਸੰਚਾਰ ਵਿਘਨ ਪੈ ਸਕਦੇ ਹਨ। ਇਸ ਵਿੱਚ ਇਮਾਰਤਾਂ ਨੂੰ ਖਾਲੀ ਕਰਵਾਉਣਾ, ਮੁੱਢਲੀ ਸਹਾਇਤਾ ਪ੍ਰਦਾਨ ਕਰਨਾ ਜਾਂ ਲੌਕਡਾਊਨ ਪ੍ਰੋਟੋਕੋਲ ਦੀ ਪਾਲਣਾ ਕਰਨ ਵਰਗੀਆਂ ਗਤੀਵਿਧੀਆਂ ਵੀ ਸ਼ਾਮਲ ਹੋ ਸਕਦੀਆਂ ਹਨ।

Advertisement

ਮੌਕ ਡਰਿੱਲ ਦੌਰਾਨ ਕੀ ਹੋਵੇਗਾ?

ਇਹ ਵੀ ਪੜ੍ਹੋ:

Mock drills in Punjab: ਪੰਜਾਬ ਵਿੱਚ 20 ਜ਼ਿਲ੍ਹਿਆਂ ਵਿਚ ਹੋਵੇਗੀ ਮੌਕ ਡ੍ਰਿਲ

ਭਾਰਤ-ਪਾਕਿਸਤਾਨ ਤਣਾਅ ਵਧਣ ਕਾਰਨ 244 ਥਾਵਾਂ ’ਤੇ ਹੋਵੇਗੀ ਮੌਕ ਡਰਿੱਲ

Advertisement

ਪਹਿਲਗਾਮ ਹਮਲਾ: ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਰਾਜਾਂ ਨੂੰ 7 ਮਈ ਨੂੰ ਗੈਰ-ਫੌਜੀ ਰੱਖਿਆ ਮੌਕ ਡਰਿੱਲ ਕਰਨ ਦੀ ਹਦਾਇਤ

ਚੰਡੀਗੜ੍ਹ ਵੀ ਇਸ ਮਸ਼ਕ ਦਾ ਹਿੱਸਾ ਹੋਵੇਗਾ। ਬੁੱਧਵਾਰ ਨੂੰ ਹੋਣ ਵਾਲੀ ਮੌਕ ਡਰਿੱਲ ਦੌਰਾਨ ਯਾਦ ਰੱਖਣ ਵਾਲੀਆਂ ਕੁਝ ਗੱਲਾਂ ਇਹ ਹਨ:

ਮੌਕ ਡ੍ਰਿਲ ਦੌਰਾਨ:

ਜੇਕਰ ਤੁਸੀਂ ਹਵਾਈ ਹਮਲੇ ਦੇ ਸਾਇਰਨ ਸੁਣਦੇ ਹੋ ਤਾਂ ਘਬਰਾਓ ਨਾ, ਅਧਿਕਾਰੀਆਂ ਦੀਆਂ ਹਦਾਇਤਾਂ ਦੀ ਪਾਲਣਾ ਕਰੋ, ਤੁਰੰਤ ਸੁਰੱਖਿਅਤ ਖੇਤਰ ਵਿੱਚ ਇਕੱਠੇ ਹੋਵੋ।

ਬਲੈਕਆਊਟ ਦੌਰਾਨ:

 

ਇਹ ਮਸ਼ਕਾਂ ਬਹੁਤ ਸਾਰੇ ਜ਼ਿਲ੍ਹਿਆਂ ਵਿੱਚ ਕਰਵਾਈਆਂ ਜਾ ਰਹੀਆਂ ਹਨ, ਜਿਹੜੀਆਂ ਅਸਲ ਐਮਰਜੈਂਸੀ ਦੌਰਾਨ ਤਿਆਰੀ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੀਆਂ। ਇਸ ਸਦਕਾ ਅਧਿਕਾਰੀ ਅਜਿਹੀਆਂ ਸਥਿਤੀਆਂ ਵਿੱਚ ਨਾਗਰਿਕਾਂ ਨੂੰ ਦਰਪੇਸ਼ ਸਮੱਸਿਆਵਾਂ ਦੀ ਸਮੀਖਿਆ ਕਰ ਸਕਣਗੇ ਅਤੇ ਸੰਭਵ ਉਪਾਅ ਕਰਨ ਦੇ ਨਾਲ ਹੀ ਲੋੜੀਂਦੇ ਕਦਮ ਚੁੱਕ ਸਕਣਗੇ।

Advertisement