ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਇੰਡੀਅਨ ਆਇਲ ਦੇ ਡਿੱਪੂ ’ਤੇ ਮੌਕ ਡਰਿੱਲ

06:52 AM Dec 11, 2024 IST

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 10 ਦਸੰਬਰ
ਜ਼ਿਲ੍ਹਾ ਪ੍ਰਸ਼ਾਸਨ ਸੰਗਰੂਰ ਵੱਲੋਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਦੀ ਅਗਵਾਈ ’ਚ ਕੁਦਰਤੀ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਆਫ਼ਤ ਮੌਕੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਰਾਹਤ ਪ੍ਰਬੰਧਨ ਤੇ ਹੋਰਨਾਂ ਵੱਖ-ਵੱਖ ਮਹਿਕਮਿਆਂ ਤੇ ਗੈਰ ਸਰਕਾਰੀ ਸੰਸਥਾਵਾਂ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਅੱਜ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ.ਓ.ਸੀ.ਐੱਲ.) ਦੇ ਪਾਤੜਾਂ ਰੋਡ ਸਥਿਤ ਡਿੱਪੂ ਵਿੱਚ ਆਫ਼ ਸਾਈਟ ਮੌਕ ਡਰਿੱਲ ਕਰਵਾਈ ਗਈ। ਇਸ ਅਭਿਆਸ ਕਾਰਵਾਈ ’ਚ ਜਲਣਸ਼ੀਲ ਪਦਾਰਥ ਨਾਲ ਭਰੇ ਟੈਂਕਰਾਂ ਨੂੰ ਦੋ ਥਾਵਾਂ ’ਤੇ ਅੱਗ ਲੱਗਣ ਦੀ ਕਾਲਪਨਿਕ ਸਥਿਤੀ ਪੈਦਾ ਕੀਤੀ ਗਈ ਅਤੇ ਵੱਖ-ਵੱਖ ਵਿਭਾਗਾਂ ਵੱਲੋਂ ਰਾਹਤ ਕਾਰਜ ਅਮਲ ’ਚ ਲਿਆਉਣ ਦਾ ਪ੍ਰਯੋਗ ਅਸਲ ਹਾਲਤਾਂ ਵਾਂਗ ਕੀਤਾ ਗਿਆ। ਇਸ ਮੌਕੇ ਐੱਸ.ਡੀ.ਐੱਮ. ਸੰਗਰੂਰ ਚਰਨਜੋਤ ਸਿੰਘ ਵਾਲੀਆ ਨੇ ਬਤੌਰ ਘਟਨਾ ਕੰਟਰੋਲਰ ਆਪਣਾ ਰੋਲ ਨਿਭਾਇਆ।
ਇਸ ਸਬੰਧੀ ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਗੋਇਲ ਨੇ ਦੱਸਿਆ ਕਿ ਇਸ ਅਭਿਆਸ ਕਾਰਵਾਈ ਵਿੱਚ ਜ਼ਿਲ੍ਹਾ ਪ੍ਰਸਾਸ਼ਨ ਦੇ ਸਾਰੇ ਵਿਭਾਗਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਖਾਸ ਤੌਰ ’ਤੇ ਐੱਨਡੀਆਰਐੱਫ ਬਠਿੰਡਾ ਨੇ ਆਪਣੇ ਜਵਾਨਾਂ ਨਾਲ ਆਫ ਸਾਈਟ ਮੌਕ ਡਰੀਲ ਵਿੱਚ ਰੈਸਕਿਊ ਦੀ ਕਾਰਵਾਈ ਨੂੰ ਪੂਰਾ ਕੀਤਾ। ਫਾਈਰ ਵਿਭਾਗ, ਹੈਲਥ ਵਿਭਾਗ ਅਤੇ ਪੁਲੀਸ ਵਿਭਾਗ ਨੇ ਵੀ ਐੱਨ ਡੀ ਆਰ ਐੱਫ ਨਾਲ ਮਿਲ ਕੇ ਇਸ ਆਫ-ਸਾਈਟ ਮੌਕ ਡਰਿੱਲ ਨੂੰ ਸਫਲ ਬਣਾਇਆ। ਇੰਡੀਅਨ ਆਇਲ ਡਿੱਪੂ ਦੇ ਪ੍ਰਬੰਧਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੌਕ ਡਰਿੱਲ ਨੂੰ ਸਫ਼ਲ ਬਣਾਉਣ ਵਿੱਚ ਸਹਾਇਤਾ ਕੀਤੀ।

Advertisement

Advertisement