For the best experience, open
https://m.punjabitribuneonline.com
on your mobile browser.
Advertisement

ਭਾਰਤੀ ਕਿਸਾਨ ਯੂਨੀਅਨ ਵੱਲੋਂ ਨਸ਼ਿਆਂ ਖ਼ਿਲਾਫ਼ ਪਿੰਡਾਂ ਵਿੱਚ ਲਾਮਬੰਦੀ

10:22 AM Sep 18, 2023 IST
ਭਾਰਤੀ ਕਿਸਾਨ ਯੂਨੀਅਨ ਵੱਲੋਂ ਨਸ਼ਿਆਂ ਖ਼ਿਲਾਫ਼ ਪਿੰਡਾਂ ਵਿੱਚ ਲਾਮਬੰਦੀ
ਬੀਕੇਯੂ ਏਕਤਾ ਉਗਰਾਹਾਂ ਦਾ ਆਗੂ ਮੀਟਿੰਗ ਨੂੰ ਸੰਬੋਧਨ ਕਰਦਾ ਹੋਇਆ।
Advertisement

ਦੇਵਿੰਦਰ ਸਿੰਘ ਜੱਗੀ
ਪਾਇਲ, 17 ਸਤੰਬਰ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਮਲੌਦ ਦੀ ਮੀਟਿੰਗ ਬਲਾਕ ਪ੍ਰਧਾਨ ਦਵਿੰਦਰ ਸਿੰਘ ਸਿਰਥਲਾ ਦੀ ਅਗਵਾਈ ਹੇਠ ਪਿੰਡ ਬੇਰ ਕਲਾਂ ਦੇ ਗੁਰੂਘਰ ਵਿੱਚ ਹੋਈ, ਜਿਸ ਵਿੱਚ ਬਲਾਕ ਦੇ ਪਿੰਡਾਂ ਵਿੱਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ ਮਜਦੂਰਾਂ ਨੇ ਹਿੱਸਾ ਲਿਆ। ਮੀਟਿੰਗ ਨੂੰ ਸੰਬੋਧਨ ਕਰਦਿਆ ਕਿਸਾਨ ਆਗੂਆਂ ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਮੋਨੀ ਕਲਾਹੜ ਨੇ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੰਦਿਆਂ ਨਸ਼ਿਆਂ ਕਾਰਨ ਮਰੇ ਨੌਜਵਾਨਾਂ ਦੀਆਂ ਫੋਟੋਆਂ ਲੈ ਕੇ ਪਿੰਡਾਂ ਵਿੱਚ ਨਸ਼ਾ ਵਿਰੋਧੀ ਮਾਰਚ ਕੱਢਣ, ਨਸ਼ੇ ਦੇ ਤਸਕਰਾਂ ਦੀਆਂ ਲਿਸਟਾਂ ਬਣਾਉਣ, ਨਸ਼ੇ ਕਾਰਨ ਰੋਗੀ ਹੋਏ ਲੋਕਾਂ ਦੇ ਇਲਾਜ ਦੇ ਪ੍ਰਬੰਧ ਕਰਵਾਉਣ ਦੀ ਲੋੜ ਤੇ ਜ਼ੋਰ ਦਿੱਤਾ। ਮੁਹਿੰਮ ਦੇ ਇਸ ਦੌਰ ਦੇ ਅਖੀਰਲੇ ਪੜਾਅ ਚ ਨਸ਼ਿਆਂ ਕਾਰਨ ਮਾਰੇ ਗਏ ਨੌਜਵਾਨਾਂ ਦੀਆ ਫੋਟੋਆਂ ਲੈ ਕੇ ਮੰਤਰੀਆਂ, ਐਮਐਲਏ ਦੇ ਘਰਾਂ, ਦਫਤਰਾਂ ਅੱਗੇ 10 ਅਕਤੂਬਰ ਨੂੰ ਵੱਡੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਲਿਆ ਗਿਆ। ਪਿਛਲੀ ਚਲਾਈ ਗਈ ਨਸ਼ਾ ਵਿਰੋਧੀ ਮੁਹਿੰਮ ਦੀ ਸਮੀਖਿਆ ਕੀਤੀ ਗਈ, ਘਾਟਾਂ ਵਾਧਾਂ ’ਤੇ ਵਿਚਾਰ ਚਰਚਾ ਕੀਤੀ ਗਈ।
ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 22 ਸਤੰਬਰ ਨੂੰ ਹੜ੍ਹ ਪੀੜਤ ਲੋਕਾਂ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਜ਼ਿਲ੍ਹਾ ਤਹਿਸੀਲ ਪੱਧਰ ਤੇ ਧਰਨੇ-ਪ੍ਰਦਰਸ਼ਨ ’ਚ ਸ਼ਮੂਲੀਅਤ ਕਰਨ ਦਾ ਫੈਸਲਾ ਲਿਆ ਗਿਆ।
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਬਲਾਕ ਸਕੱਤਰ ਨਾਜਰ ਸਿੰਘ ਸਿਆੜ, ਹਰਜਿੰਦਰ ਸਿੰਘ ਬੇਰ ਕਲਾਂ ਕਿਰਨਜੀਤ ਸਿੰਘ ਪੰਧੇਰ ਖੇੜੀ, ਬਲਦੇਵ ਸਿੰਘ ਜੀਰਖ, ਜਗਤਾਰ ਸਿੰਘ ਚੋਮੋਂ, ਗੁਰਸ਼ਰਨ ਸਿੰਘ ਝੱਮਟ, ਭਜਨ ਸਿੰਘ ਸਿਆੜ, ਬਲਵੀਰ ਸਿੰਘ ਕਿਸ਼ਨਪੁਰਾ, ਨਾਜਰ ਸਿੰਘ ਰਾਮਗੜ੍ਹ ਸਰਦਾਰਾਂ, ਕੁਲਵਿੰਦਰ ਸਿੰਘ ਦੌਲਤਪੁਰ, ਚਰਨ ਸਿੰਘ ਕਲਾਹੜ, ਬਲਵਿੰਦਰ ਸਿੰਘ ਕੂਹਲੀ ਕਲਾਂ, ਕਰਨੈਲ ਸਿੰਘ ਰਬੋਂ , ਰਪਿੰਦਰ ਸਿੰਘ ਜੋਗੀ ਮਾਜਰਾ, ਮਨਜੀਤ ਸਿੰਘ ਸ਼ੀਹਾਂ ਦੌਦ, ਜੋਗਿੰਦਰ ਸਿੰਘ ਸਹਾਰਨਮਾਜਰਾ, ਰਾਜੂ ਦੁਧਾਲ ਤੇ ਲਖਵਿੰਦਰ ਸਿੰਘ ਉਕਸੀ, ਦਪਿੰਦਰ ਸਿੰਘ ਜੁਲਮਗੜ ਨੇ ਵੀ ਵਿਚਾਰ ਚਰਚਾ ’ਚ ਹਿੱਸਾ ਲਿਆ ਅਤੇ ਬਲਾਕ ਅੰਦਰ ਮੁਹਿੰਮ ਤੇਜ਼ੀ ਨਾਲ ਚਲਾਉਣ ਦਾ ਵਿਸ਼ਵਾਸ ਦਿਵਾਇਆ।

Advertisement

Advertisement
Author Image

sukhwinder singh

View all posts

Advertisement
Advertisement
×