For the best experience, open
https://m.punjabitribuneonline.com
on your mobile browser.
Advertisement

ਤਿੰਨ ਹਲਵਾਈਆਂ ਤੋਂ ਮੋਬਾਈਲ ਅਤੇ ਨਕਦੀ ਲੁੱਟੀ

09:02 AM Nov 08, 2024 IST
ਤਿੰਨ ਹਲਵਾਈਆਂ ਤੋਂ ਮੋਬਾਈਲ ਅਤੇ ਨਕਦੀ ਲੁੱਟੀ
Advertisement

ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 7 ਨਵੰਬਰ
ਇੱਥੇ ਸਵੇਰੇ ਕਰੀਬ ਪੰਜ ਵਜੇ ਆਦਮਪਾਲ ਸੜਕ ਸਥਿਤ ਤਾਰਾ ਕਾਨਵੈਂਟ ਸਕੂਲ ਨੇੜੇ ਤਿੰਨ ਲੁਟੇਰੇ ਵਿਆਹ ਸਮਾਗਮ ਲਈ ਕੰਮ ’ਤੇ ਜਾ ਰਹੇ ਤਿੰਨ ਹਲਵਾਈਆਂ ਦੀ ਕੁੱਟਮਾਰ ਕਰ ਕੇ ਉਨ੍ਹਾਂ ਤੋਂ ਤਿੰਨ ਮੋਬਾਈਲ ਅਤੇ 2000 ਰੁਪਏ ਖੋਹ ਕੇ ਫ਼ਰਾਰ ਹੋ ਗਏ। ਹਲਵਾਈ ਮੁੰਨਾ ਅਤੇ ਸ਼ਮਸ਼ੇਰ ਨੇ ਦੱਸਿਆ ਕਿ ਉਹ ਆਪਣੇ ਸਹਾਇਕ ਸਮੇਤ ਸਵੇਰੇ ਪੰਜ ਪਿੰਡ ਆਦਮਪਾਲ ਦੇ ਜਗਦੇਵ ਸਿੰਘ ਦੇ ਪੁੱਤਰ ਦੇ ਵਿਆਹ ਦੀ ਮਠਿਆਈ ਬਣਾਉਣ ਲਈ ਆਪਣੇ ਸਾਈਕਲਾਂ ’ਤੇ ਜਾ ਰਹੇ ਸਨ। ਜਦੋਂ ਉਹ ਆਦਮਪਾਲ ਸੜਕ ਸਥਿਤ ਤਾਰਾ ਕਾਨਵੈਂਟ ਸਕੂਲ ਨੇੜੇ ਪੁੱਜੇ ਤਾਂ ਪਿੱਛੋਂ ਆਏ ਤਿੰਨ ਸਕੂਟਰੀ ਸਵਾਰ ਨੌਜਵਾਨਾਂ ਨੇ ਉਨ੍ਹਾਂ ਨੂੰ ਧੱਕਾ ਦੇ ਕੇ ਸੁੱਟ ਦਿੱਤਾ। ਲੁਟੇਰਿਆਂ ’ਚੋਂ ਇੱਕ ਜਣੇ ਨੇ ਹਲਵਾਈ ਮੁੰਨਾ ’ਤੇ ਗੰਡਾਸੀ ਨਾਲ ਵਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਉਨ੍ਹਾਂ ਦੀ ਗਰਦਨ ’ਤੇ ਗੰਡਾਸੀ ਰੱਖ ਕੇ ਮਾਰਨ ਦੀ ਧਮਕੀ ਦਿੰਦਿਆਂ ਉਨ੍ਹਾਂ ਤੋਂ ਤਿੰਨ ਮੋਬਾਈਲ ਅਤੇ 2000 ਰੁਪਏ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਏ।

Advertisement

Advertisement
Advertisement
Author Image

sukhwinder singh

View all posts

Advertisement