For the best experience, open
https://m.punjabitribuneonline.com
on your mobile browser.
Advertisement

ਮਨਰੇਗਾ ਕਾਮਿਆਂ ਵੱਲੋਂ ਆਵਾਜਾਈ ਠੱਪ

06:46 AM Sep 17, 2024 IST
ਮਨਰੇਗਾ ਕਾਮਿਆਂ ਵੱਲੋਂ ਆਵਾਜਾਈ ਠੱਪ
ਭਵਾਨੀਗੜ੍ਹ ਦੇ ਪਿੰਡ ਕਾਕੜਾ ਵਿੱਚ ਪ੍ਰਦਰਸ਼ਨ ਕਰਦੇ ਹੋਏ ਮਨਰੇਗਾ ਕਾਮੇ। -ਫੋਟੋ: ਮੱਟਰਾਂ
Advertisement

ਭਵਾਨੀਗੜ੍ਹ

Advertisement

ਇੱਥੋਂ ਦੇ ਪਿੰਡ ਕਾਕੜਾ ਵਿੱਚ ਮਨਰੇਗਾ ਕਾਮਿਆਂ ਵੱਲੋਂ ਪੁਰਾਣੀ ਮੇਟ ਨੂੰ ਹਟਾਉਣ ਦੇ ਰੋਸ ਵਜੋਂ ਭਵਾਨੀਗੜ੍ਹ -ਧੂਰੀ ਸੜਕ ’ਤੇ ਜਾਮ ਲਗਾ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੁਰਾਣੀ ਮੇਟ ਪੂਜਾ ਰਾਣੀ ਅਤੇ ਅਮਨ ਨੇ ਦੱਸਿਆ ਕਿ ਉਹ ਪਿੰਡ ਵਿੱਚ ਪਿਛਲੇ ਸਮੇਂ ਤੋਂ ਬਤੌਰ ਮੇਟ ਕੰਮ ਕਰ ਰਹੀਆਂ ਹਨ। ਉਨ੍ਹਾਂ ਦੀਆਂ ਹਾਜ਼ਰੀਆਂ ਵੀ‌ ਅਜੇ ਤੱਕ 100 ਤੋਂ ਘੱਟ ਹਨ, ਪਰ ਫਿਰ ਵੀ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ। ਉਨ੍ਹਾਂ ਤੋਂ ਜਬਰੀ ਮਾਸਟਰੋਲ ਰਜਿਸਟਰ ਲਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਧੱਕੇਸ਼ਾਹੀ ਖ਼ਿਲਾਫ਼ ਅੱਜ ਸਮੂਹ ਮਨਰੇਗਾ ਕਾਮਿਆਂ ਵੱਲੋਂ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ ਹੈ। ਸਾਬਕਾ ਚੇਅਰਮੈਨ ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਮਨਰੇਗਾ ਕਾਮਿਆਂ ਨਾਲ ਧੱਕਾ ਕੀਤਾ ਗਿਆ ਹੈ। ਇਸੇ ਦੌਰਾਨ ਬੀਡੀਪੀਓ ਦਫ਼ਤਰ ਭਵਾਨੀਗੜ੍ਹ ਦੇ ਅਧਿਕਾਰੀ ਏਕਮ ਸਿੰਘ, ਅਮਰੀਕ ਸਿੰਘ ਸਕੱਤਰ ਅਤੇ ਬਰਾੜ ਵੱਲੋਂ ਮਨਰੇਗਾ ਕਾਮਿਆਂ ਨੂੰ ਨਾ ਹਟਾਉਣ ਦਾ ਭਰੋਸਾ ਦੇਣ ਉਪਰੰਤ ਧਰਨਾ ਸਮਾਪਤ ਕੀਤਾ ਗਿਆ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement