ਅਦਾਕਾਰ ਤਨੁਜ ਵਿਰਵਾਨੀ ਤੇ ਤਾਨਿਆ ਦੇ ਘਰ ਬੇਟੀ ਨੇ ਜਨਮ ਲਿਆ
07:50 AM Sep 26, 2024 IST
Advertisement
ਮੁੰਬਈ:
Advertisement
ਅਦਾਕਾਰ ਤਨੁਜ ਵਿਰਵਾਨੀ ਤੇ ਉਸ ਦੀ ਪਤਨੀ ਤਾਨਿਆ ਜੈਕਬ ਬੇਟੀ ਦੇ ਮਾਤਾ ਪਿਤਾ ਬਣ ਗਏ ਹਨ। ਉੱਘੀ ਅਦਾਕਾਰਾ ਰਤੀ ਅਗਨੀਹੋਤਰੀ ਦੇ ਬੇਟੇ ਤਨੁਜ ਵਿਰਵਾਨੀ ਨੇ ਇੰਸਟਾਗ੍ਰਾਮ ’ਤੇ ਪੋਸਟ ’ਚ ਦੱਸਿਆ ਕਿ ਉਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ ਹੈ। ਉਸ ਨੇ ਪੋਸਟਰ ਸਾਂਝਾ ਕਰਦਿਆਂ ਨਾਲ ਲਿਖਿਆ, ‘ਇਹ ਹੈ ਸਾਡੀ ਧੀ, ਜਿਸ ਨੇ 24 ਸਤੰਬਰ ਨੂੰ ਜਨਮ ਲਿਆ। ਧੀ ਨਾਲ ਇਹ ਸਾਡਾ ਪਹਿਲਾ ਦਿਨ ਹੈ।’ ਤਨੁਜ ਦੀ ਇਸ ਪੋਸਟ ’ਤੇ ਲੋਕਾਂ ਦੀਆਂ ਵਧਾਈ ਸੁਨੇਹਿਆਂ ਦਾ ਹੜ੍ਹ ਆ ਗਿਆ। ਅਦਾਕਾਰਾ ਕ੍ਰਿਤੀ ਖਰਬੰਦਾ ਨੇ ਤਨੁਜ ਦੀ ਪੋਸਟ ’ਤੇ ਕੁਮੈਂਟ ਕੀਤਾ, ‘ਬਹੁਤ-ਬਹੁਤ ਵਧਾਈ। ਮਾਂ, ਬੇਟੀ ਤੇ ਪਿਤਾ ਨੂੰ ਬਹੁਤ ਪਿਆਰ।’ ਇਸ ਤੋਂ ਇਲਾਵਾ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਤਨੁਜ ਤੇ ਤਾਨਿਆ ਨੂੰ ਮਾਤਾ ਪਿਤਾ ਬਣਨ ’ਤੇ ਵਧਾਈ ਦਿੱਤੀ ਹੈ। ਦੱਸਣਯੋਗ ਹੈ ਕਿ ਅਦਾਕਾਰ ਤਨੁਜ ਵਿਰਵਾਨੀ ਨੇ ਇਸੇ ਸਾਲ ਜੁਲਾਈ ਮਹੀਨੇ ਤਸਵੀਰ ਸਾਂਝੀ ਕਰਦਿਆਂ ਤਾਨਿਆ ਦੇ ਗਰਭਵਤੀ ਹੋਣ ਦੀ ਖ਼ਬਰ ਸਾਂਝੀ ਕੀਤੀ ਸੀ। ਤਨੁਜ ਤੇ ਤਾਨਿਆ ਦਾ ਵਿਆਹ ਪਿਛਲੇ ਸਾਲ ਦਸੰਬਰ ਮਹੀਨੇ ’ਚ ਹੋਇਆ ਸੀ। -ਏਐੱਨਆਈ
Advertisement
Advertisement