ਵਿਧਾਇਕ ਨੇ ਖੇਡ ਸਟੇਡੀਅਮ ਦੀ ਉਸਾਰੀ ਸ਼ੁਰੂ ਕਰਵਾਈ
08:51 AM Jan 13, 2025 IST
ਨੂਰਪੁਰ ਬੇਦੀ: ਹਲਕਾ ਵਿਧਾਇਕ ਦਿਨੇਸ ਚੱਢਾ ਵੱਲੋਂ ਪਿੰਡ ਨਲਹੋਟੀ ਵਿੱਚ ਨੌਜਵਾਨਾਂ ਦੀ ਮੰਗ ’ਤੇ ਖੇਡ ਸਟੇਡੀਅਮ ਉਸਾਰੀ ਦੀ ਸ਼ੁਰੂਆਤ ਕਰਵਾਈ ਗਈ। ਇਸ ਮੌਕੇ ਪਿੰਡ ਦੇ ਬਜ਼ੁਰਗ ਚੰਨਣ ਸਿੰਘ ਕੋਲੋਂ ਟੱਕ ਲਗਵਾ ਕੇ ਇਸ ਸਟੇਡੀਅਮ ਬਣਾਉਣ ਦੀ ਆਰੰਭਤਾ ਕੀਤੀ। ਵਿਧਾਇਕ ਚੱਢਾ ਨੇ ਕਿਹਾ ਕਿ ਇਸ ਸਟੇਡੀਅਮ ਨੂੰ ਬਣਾਉਣ ਲਈ 15 ਲੱਖ ਰੁਪਏ ਦੀ ਲਾਗਤ ਆਵੇਗੀ। ਇਸ ਮੌਕੇ ਜਸਵੀਰ ਸਿੰਘ ਨਲਹੋਟੀ, ਸਰਪੰਚ ਹਰਮੇਸ਼ ਚੰਦ, ਸੋਹਣ ਸਿੰਘ, ਪੰਚ ਬਲਵੀਰ ਸਿੰਘ, ਡਾ. ਰਾਮ ਸਿੰਘ, ਨਰਿੰਦਰ ਸਿੰਘ ਨਿੰਦੂ, ਕਮਲ ਚੌਧਰੀ, ਸਰਪੰਚ ਅਮਰੀਕ ਸਿੰਘ ਕਾਹਲੋਂ, ਗੁਰਦਿਆਲ ਸਿੰਘ, ਪ੍ਰੀਤੂ ਰਾਮ, ਗਗਨ, ਪੰਚ ਗੁਰਪ੍ਰਤਾਪ ਸਿੰਘ, ਅਮਰਜੀਤ ਸਿੰਘ, ਗੁਰਮੀਤ ਸਿੰਘ ਆਦਿ ਹਾਜ਼ਰ ਸਨ। ਇਸ ਦੌਰਾਨ
ਵਿਧਾਇਕ ਦਿਨੇਸ਼ ਚੱਢਾ ਨੇ ਅੱਜ ਪਿੰਡ ਸਿੰਘਪੁਰ ਤੋਂ ਆਨੰਦਪੁਰ ਬਰਾਸਤਾ ਮੋਠਾਪੁਰ ਜਾਣ ਵਾਲੀ ਸੜਕ ਦਾ ਉਦਘਾਟਨ ਪਿੰਡ ਸਿੰਘਪੁਰ ਦੇ ਬਜ਼ੁਰਗ ਸੰਤੋਖ ਸਿੰਘ ਅਤੇ ਗੱਜਣ ਸਿੰਘ ਤੋਂ ਕਰਵਾਇਆ। -ਪੱਤਰ ਪ੍ਰੇਰਕ
Advertisement
Advertisement