ਵਿਧਾਇਕ ਲਾਲਪੁਰਾ ਨੇ ਨੌਜਵਾਨਾਂ ਲਈ ਖੇਡ ਕਿੱਟਾਂ ਭੇਜੀਆਂ
ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 15 ਅਕਤੂਬਰ
ਪੇਂਡੂ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੱਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਲਈ ਖੇਡਾਂ ਦਾ ਸਾਮਾਨ ਭੇਜਿਆ ਗਿਆ। ਇਨ੍ਹਾਂ ਖੇਡ ਕਿੱਟਾਂ ਦੀ ਵੰਡ ਕਰਦਿਆਂ ਯੂਥ ਪ੍ਰਧਾਨ ਨਿਰਮਲ ਸਿੰਘ ਢੋਟੀ, ਹਰਪ੍ਰੀਤ ਸਿੰਘ ਧੁੰਨਾ, ਹਰਪਿੰਦਰ ਸਿੰਘ ਗਿੱਲ ਨੇ ਆਖਿਆ ਕਿ ਹਲਕਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਉੱਦਮ ਸਦਕਾ ਪੇਂਡੂ ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਲਈ ਬਲਾਕ ਦੇ ਅੱਧੀ ਦਰਜਨ ਪਿੰਡਾਂ ਲਈ ਖੇਡਾਂ ਦਾ ਸਮਾਨ ਭੇਜਿਆ ਗਿਆ ਹੈ। ਇਸ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਖੇਡ ਮੰਤਰੀ ਮੀਤ ਹੇਅਰ ਅਤੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦਾ ਧੰਨਵਾਦ ਕਰਦੇ ਹਨ। ਇਸ ਮੌਕੇ ਆਗੂਆਂ ਨੇ ਆਖਿਆ ਕਿ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਤੋਂ ਦੂਰ ਹੁੰਦੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਅੱਜ ਅੱਧੀ ਦਰਜਨ ਪਿੰਡਾਂ ਦੇ ਨੌਜਵਾਨਾਂ ਨੂੰ ਵਾਲੀਬਾਲ ਦੀਆਂ ਕਿੱਟਾਂ ਤਕਸੀਮ ਕੀਤੀਆਂ ਗਈਆਂ ਹਨ। ਇਸ ਮੌਕੇ ਉਨ੍ਹਾਂ ਨਾਲ ਬਾਬਾ ਸੋਨੂੰ, ਬਾਬਾ ਗੁਰਾ, ਹਰਜਿੰਦਰ ਸਿੰਘ ਜਿੰਦਾ, ਸਾਹਿਲ ਧੰਜੂ, ਕਰਤਾਰ ਸਿੰਘ ਮੱਲ੍ਹੀ, ਗੁਰਭੇਜ ਮੱਲ੍ਹੀ, ਕੰਵਲ ਬਿੱਲਾ, ਦਮਨ, ਹੈਪੀ ਕੰਗ, ਲਵਜੀਤ ਦੀਨੇਵਾਲ, ਹਰਜੀਤ ਸਿੰਘ, ਹਰਦੇਵ ਸਿੰਘ ਦੇਬਾ ਆਦਿ ਹਾਜ਼ਰ ਸਨ।