For the best experience, open
https://m.punjabitribuneonline.com
on your mobile browser.
Advertisement

ਰਸਾਲੇ ‘ਪੰਜਾਬੀ ਲੇਖਕ’ ਦਾ 100ਵਾਂ ਅੰਕ ਰਿਲੀਜ਼

06:51 AM Nov 13, 2024 IST
ਰਸਾਲੇ ‘ਪੰਜਾਬੀ ਲੇਖਕ’ ਦਾ 100ਵਾਂ ਅੰਕ ਰਿਲੀਜ਼
ਰਸਾਲਾ ਰਿਲੀਜ਼ ਕਰਦੇ ਹੋਏ ਡਾਇਰੈਕਟਰ ਜਸਵੰਤ ਜਫ਼ਰ, ਦਰਸ਼ਨ ਬੁੱਟਰ ਅਤੇ ਹੋਰ ਸਾਹਿਤਕਾਰ।
Advertisement

ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 12 ਨਵੰਬਰ
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਬੁਲਾਰੇ ਨੇ ਦੱਸਿਆ ਕਿ ‘ਪੰਜਾਬੀ ਲੇਖਕ’ ਰਸਾਲੇ ਦਾ 100ਵਾਂ ਅੰਕ ਖ਼ਾਲਸਾ ਕਾਲਜ ਵਿੱਚ ਕਰਵਾਏ ਸਾਹਿਤਕ ਸਮਾਗਮ ਵਿੱਚ ਰਿਲੀਜ਼ ਕੀਤਾ ਗਿਆ। ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਜ਼ਫਰ, ਪਰਵਾਸੀ ਸਾਹਿਤਕਾਰ ਹਰਜਿੰਦਰ ਸਿੰਘ ਕੰਗ, ਕੇਂਦਰੀ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਸੁਸ਼ੀਲ ਦੁਸਾਂਝ ਅਤੇ ਡਾ. ਆਤਮ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਗਮ ਵਿੱਚ ‘ਪੰਜਾਬੀ ਲੇਖਕ’ ਬਾਰੇ ਕੇਂਦਰੀ ਸਭਾ ਦੇ ਦਫ਼ਤਰ ਸਕੱਤਰ ਦੀਪ ਦੇਵਿੰਦਰ ਸਿੰਘ ਨੇ ਦੱਸਿਆ ਕਿ ਇਹ 100ਵਾਂ ਅੰਕ ਸਭਾ ਦੇ ਬਾਨੀ ਹੀਰਾ ਸਿੰਘ ਦਰਦ ਦੀ ਯਾਦ ਨੂੰ ਸਮਰਪਿਤ ਹੈ ਅਤੇ ਸਰਵਰਕ ਉੱਪਰ ਉਨ੍ਹਾਂ ਦੀ ਤਸਵੀਰ ਹੈ। ਉਨ੍ਹਾਂ ਦੱਸਿਆ ਕਿ ਰਸਾਲਾ ‘ਪੰਜਾਬੀ ਲੇਖਕ’ ਪੰਜਾਬ ਅਤੇ ਪੰਜਾਬੋਂ ਬਾਹਰਲੀਆਂ ਸਾਹਿਤ ਸਭਾਵਾਂ ਨਾਲ ਕੇਂਦਰੀ ਸਭਾ ਦਾ ਰਾਬਤਾ ਕਾਇਮ ਕਰਨ ਦਾ ਸਿੱਧਾ ਸਰੋਤ ਹੈ। ਇਸ ਮੌਕੇ ਆਏ ਮਹਿਮਾਨਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਮਾਤ-ਭਾਸ਼ਾ ਦੀ ਤਰੱਕੀ ਦਾ ਸਬੱਬ ਵੀ ਬਣਦੇ ਹਨ। ਇਸ ਮੌਕੇ ਸ਼੍ਰੋਮਣੀ ਸ਼ਾਇਰ ਬਲਵਿੰਦਰ ਸੰਧੂ, ਰਮਨ ਸੰਧੂ, ਸਿਮਰਨ ਅਕਸ, ਰੋਜ਼ੀ ਸਿੰਘ, ਰਾਜਪਾਲ ਬਾਠ, ਡਾ. ਹੀਰਾ ਸਿੰਘ, ਐੱਸ ਪਰਸ਼ੋਤਮ, ਹਰਮੀਤ ਆਰਟਿਸਟ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਤੇ ਡਾ. ਮਿੰਨੀ ਸਲਵਾਨ ਤੋਂ ਇਲਾਵਾ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।

Advertisement

Advertisement
Advertisement
Author Image

sukhwinder singh

View all posts

Advertisement