ਵਿਧਾਇਕ ਵੱਲੋਂ ਪੰਚਾਇਤ ਦਾ ਸਨਮਾਨ
06:42 AM Oct 06, 2024 IST
ਫਤਹਿਗੜ੍ਹ ਸਾਹਿਬ: ਹਲਕਾ ਫਤਹਿਗੜ੍ਹ ਸਾਹਿਬ ਦੇ ਪਿੰਡ ਦਿੱਤੂਪੁਰ ਫਕੀਰਾਂ ਵਿੱਚ ਸਰਬਸੰਮਤੀ ਨਾਲ ਪੰਚਾਇਤ ਚੁਣੀ ਗਈ। ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਨਵੀਂ ਚੁਣੀ ਪੰਚਾਇਤ ਦਾ ਸਨਮਾਨ ਕੀਤਾ ਅਤੇ ਵਧਾਈ ਦਿੱਤੀ। ਉਨ੍ਹਾਂ ਸਰਕਾਰ ਵੱਲੋਂ ਮਿਲਣ ਵਾਲੀ ਗਰਾਂਟ ਤੋਂ ਇਲਾਵਾ ਪਿੰਡ ਦੇ ਸਰਵਪੱਖੀ ਵਿਕਾਸ ਲਈ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਬਸੰਮਤੀ ਨਾਲ ਪਿੰਡ ਵਿਚ ਧੜੇਬੰਦੀ ਖਤਮ ਹੁੰਦੀ ਹੈ। ਉਨ੍ਹਾਂ ਬਾਕੀ ਪਿੰਡਾਂ ਨੂੰ ਵੀ ਸਰਬਸੰਮਤੀ ਕਰਨ ਦੀ ਅਪੀਲ ਕੀਤੀ। ਨਵੀਂ ਚੁਣੀ ਇਸ ਟੀਮ ਵਿਚ ਜਸਵੰਤ ਕੌਰ ਸਰਪੰਚ, ਅਨੀਤਾ ਰਾਣੀ, ਹਰਵਿੰਦਰ ਸਿੰਘ, ਕੁਲਦੀਪ ਕੌਰ, ਸੁਖਵਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਪੰਚ ਚੁਣੇ ਗਏ। ਉਨ੍ਹਾਂ ਪਿੰਡ ਵਾਸੀਆ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ
Advertisement
Advertisement