ਪਿੰਡ ਝੱਲ ਵਿੱਚ ਸ਼ਰਾਰਤੀ ਅਨਸਰਾਂ ਨੇ ਮੋਟਰਸਾਈਕਲ ਨੂੰ ਅੱਗ ਲਾਈ
08:47 AM Oct 16, 2024 IST
ਪੱਤਰ ਪ੍ਰੇਰਕ
ਅਮਰਗੜ੍ਹ, 15 ਅਕਤੂਬਰ
ਪੰਚਾਇਤੀ ਵੋਟਾਂ ਸਬੰਧੀ ਇੱਕ ਦੋ ਘਟਨਾਵਾਂ ਹੋਣ ’ਤੇ ਇਲਾਵਾਂ ਇਲਾਕੇ ਵਿੱਚ ਪੂਰੀ ਸ਼ਾਤੀ ਨਾਲ ਵੋਟਾਂ ਦਾ ਕੰਮ ਨੇਪਰੇ ਚੜ੍ਹਿਆ। ਪਿੰਡ ਜੱਟੂਆਂ ਵਿੱਚ ਵੋਟ ਪਵਾਉਣ ਸਬੰਧੀ ਦੋ ਧਿਰਾਂ ਵਿੱਚ ਲੜਾਈ ਹੋ ਗਈ। ਦੋਵੇ ਧਿਰਾਂ ਨੂੰ ਅਮਰਗੜ੍ਹ ਦੇ ਹਸਪਤਾਲ ਵਿੱਚ ਭਰਤੀ ਹੋਣਾ ਪਿਆ। ਪਿੰਡ ਝੱਲ ਵਿੱਚ ਕਾਬਲ ਸਿੰਘ ਦੇ ਘਰ ਅੱਗੇ ਖੜ੍ਹੇ ਮੋਟਰਸਾਈਕਲ ਨੂੰ ਬੀਤੀ ਰਾਤ ਨੂੰ 11 ਵਜੇ ਸ਼ਰਾਰਤੀ ਅਨਸਰਾਂ ਨੇ ਅੱਗ ਲਗਾ ਦਿੱਤੀ। ਯਾਦਵਿੰਦਰ ਸਿੰਘ ਪੁੱਤਰ ਕਾਬਲ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਸ ਨੇ ਆਪਣਾ ਮੋਟਰਸਾਈਕਲ ਘਰ ਦੇ ਅੱਗੇ ਖੜਾ ਕੀਤਾ ਸੀ। ਅਚਾਨਕ ਅੱਧੀ ਰਾਤ ਨੂੰ ਗੁਆਂਢੀਆਂ ਦੀਆਂ ਆਵਾਜ਼ਾਂ ਆਉਣ ਕਾਰਨ ਜਦੋਂ ਉਹ ਘਰ ਤੋਂ ਬਾਹਰ ਆਏ ਤਾਂ ਵੇਖਿਆ ਕਿ ਮੋਟਰਸਾਈਕਲ ਨੂੰ ਕਿਸੇ ਨੇ ਅੱਗ ਲਗਾ ਦਿੱਤੀ ਸੀ।
Advertisement
Advertisement