For the best experience, open
https://m.punjabitribuneonline.com
on your mobile browser.
Advertisement

ਕਾਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਝੁਲਸਿਆ, ਪਿਤਾ ਜ਼ਖ਼ਮੀ

08:03 AM May 09, 2024 IST
ਕਾਰ ਨੂੰ ਅੱਗ ਲੱਗਣ ਕਾਰਨ ਨਾਬਾਲਗ ਝੁਲਸਿਆ  ਪਿਤਾ ਜ਼ਖ਼ਮੀ
Advertisement

ਪੱਤਰ ਪ੍ਰੇਰਕ
ਟੋਹਾਣਾ, 8 ਮਈ
ਇਥੋਂ ਦੇ ਬਰਵਾਲਾ-ਅਗਰੋਹਾ ਸੜਕ ’ਤੇ ਪਿੰਡ ਨੰਗਥਲਾ ਨੇੜੇ ਤੇਜ਼ ਰਫ਼ਤਾਰ ਵੈਗਨਾਰ ਕਾਰ ਨੂੰ ਦਰਖ਼ਤ ਨਾਲ ਟਕਰਾਉਣ ਤੋਂ ਬਾਅਦ ਅੱਗ ਲੱਗ ਗਈ ਜਿਸ ਕਾਰਨ ਉਸ ਵਿੱਚ ਸਵਾਰ 14 ਸਾਲਾ ਲੜਕੇ ਦੀ ਮੌਤ ਹੋ ਗਈ ਜਦਕਿ ਉਸ ਦਾ ਪਿਤਾ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਦੀਪਾਂਸ਼ੂ (14) ਅਤੇ ਜ਼ਖ਼ਮੀ ਦੀ ਪਛਾਣ ਰਾਜਬੀਰ (38) ਵਾਸੀ ਵਾਰਡ ਨੰਬਰ-14, ਬਰਵਾਲਾ ਵਜੋਂ ਹੋਈ ਹੈ। ਰਾਜਬੀਰ ਕਾਰ ਪੇਂਟਰ ਹੈ। ਦੋਵੇਂ ਬਰਵਾਲਾ ਤੋਂ ਅਗਰੋਹਾ ਆਪਣੇ ਰਿਸ਼ਤੇਦਾਰਾਂ ਦੇ ਘਰ ਜਾ ਰਹੇ ਸਨ। ਜਾਣਕਾਰੀ ਅਨੁਸਰ ਲੱਗਣ ਮਗਰੋਂ ਪਿਤਾ ਰਾਜਬੀਰ ਬਚਾਉਣ ਲਈ ਰੌਲਾ ਪਾਉਂਦਾ ਰਿਹਾ ਪਰ ਕੋਈ ਨਾ ਪਹੁੰਚਿਆ। ਹਾਦਸੇ ਤੋਂ ਬਾਅਦ ਫਾਇਰ ਬ੍ਰਿਗੇਡ ਅਮਲੇ ਨੇ ਕਟਰ ਨਾਲ ਕਾਰ ਕੱਟ ਕੇ ਦੋਹਾਂ ਨੂੰ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ ਜਿੱਥੇ ਡਾਕਟਰਾਂ ਨੇ ਦੀਪਾਂਸ਼ੂ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਰਾਜਬੀਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Advertisement

Advertisement
Author Image

joginder kumar

View all posts

Advertisement
Advertisement
×