ਮੰਤਰੀ ਵੱਲੋਂ ਸਾਫ਼-ਸਫ਼ਾਈ ਲਈ ਦੋ ਗੱਡੀਆਂ ਨੂੰ ਹਰੀ ਝੰਡੀ
ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 21 ਅਕਤੂਬਰ
ਸ੍ਰੀ ਆਨੰਦਪੁਰ ਸਾਹਿਬ ਨੂੰ ਸਾਫ਼-ਸੁਥਰਾ ਰੱਖਣ ਲਈ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਦੋ ਗੱਡੀਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ। ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਨੇ ਦੱਸਿਆ ਕਿ ਕੌਂਸਲ ਕੋਲ ਪਹਿਲਾਂ ਸੱਤ ਗੱਡੀਆਂ ਹਨ ਅਤੇ ਹੁਣ ਦੋ ਹੋਰ 16 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀਆਂ ਗਈ ਸੀਐੱਨਜੀ ਗੱਡੀਆਂ ਨੂੰ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ਹਿਰ ਨੂੰ ਅਰਪਣ ਕੀਤਾ। ਉਨ੍ਹਾਂ ਦੱਸਿਆ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣਾ ਸਾਡਾ ਮੁੱਖ ਫਰਜ਼ ਹੈ ਜਿਸ ਲਈ ਸਫਾਈ ਸੇਵਕ ਦਿਨ-ਰਾਤ ਇੱਕ ਕਰਕੇ ਸੇਵਾ ਨਿਭਾ ਰਹੇ ਹਨ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਘਰ-ਘਰ ਗੱਡੀਆਂ ਆਉਂਦੀਆਂ ਹਨ ਤੇ ਉਨ੍ਹਾਂ ਵਿੱਚ ਹੀ ਕੂੜਾ ਸੁੱਟਿਆ ਜਾਵੇ। ਇਸ ਮੌਕੇ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਚੇਅਰਮੈਨ ਡਾ. ਸੰਜੀਵ ਗੌਤਮ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਜਗਜੀਤ ਸਿੰਘ ਜੱਗੀ ਬਲਾਕ ਪ੍ਰਧਾਨ, ਵਿਕਰਮ ਸਿੰਘ ਸੰਧੂ ਐੱਮਸੀ, ਦਲਜੀਤ ਸਿੰਘ ਕੈਂਥ ਐੱਮਸੀ, ਬੀਬੀ ਬਲਵੀਰ ਕੌਰ ਐੱਮਸੀ, ਸੁਨੀਲ ਪ੍ਰਧਾਨ ਰੇਹੜੀ ਖੋਖਾ ਯੂਨੀਅਨ, ਵਿਜੇ ਗਰਚਾ, ਇੰਦਰਜੀਤ ਕੌਸ਼ਲ, ਇੰਦਰਜੀਤ ਰਾਜੂ ਅਤੇ ਕੇਸਰ ਸਿੰਘ ਸੰਧੂ ਬਲਾਕ ਪ੍ਰਧਾਨ ਹਾਜ਼ਰ ਸਨ।