For the best experience, open
https://m.punjabitribuneonline.com
on your mobile browser.
Advertisement

ਜਬਰੀ ਵਸੂਲੀ ਕਰਨ ਦੇ ਦੋਸ਼ ਹੇਠ ਮਾਈਨਿੰਗ ਗਾਰਡ ਨਾਮਜ਼ਦ

08:58 AM Mar 14, 2024 IST
ਜਬਰੀ ਵਸੂਲੀ ਕਰਨ ਦੇ ਦੋਸ਼ ਹੇਠ ਮਾਈਨਿੰਗ ਗਾਰਡ ਨਾਮਜ਼ਦ
Advertisement

ਦਵਿੰਦਰ ਸਿੰਘ
ਯਮੁਨਾਨਗਰ, 13 ਮਾਰਚ
ਪੁਲੀਸ ਨੇ ਮਾਈਨਿੰਗ ਗਾਰਡ ਸੰਦੀਪ ਕੁਮਾਰ ਨੂੰ ਮਾਈਨਿੰਗ ਸਮੱਗਰੀ ਨਾਲ ਭਰੇ ਵਾਹਨਾਂ ਨੂੰ ਜ਼ਬਤ ਕਰਨ ਦੀ ਧਮਕੀ ਦੇ ਕੇ ਨਾਜਾਇਜ਼ ਜਬਰੀ ਵਸੂਲੀ ਕਰਨ ਦੇ ਦੋਸ਼ ਹੇਠ ਨਾਮਜ਼ਦ ਕਰ ਕੇ ਦੋ ਹੋਰਾਂ ਖਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮ ’ਤੇ ਨਾਕਾ ਪਾਰ ਕਰਨ ਲਈ ਮਾਈਨਿੰਗ ਸਮੱਗਰੀ ਨਾਲ ਭਰੇ ਵਾਹਨ ਤੋਂ ਪ੍ਰਤੀ ਗੇੜਾ 1500 ਰੁਪਏ ਵਸੂਲਣ ਦਾ ਦੋਸ਼ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਪੁਲੀਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਾਵੀਰ ਕਲੋਨੀ ਦੇ ਰਹਿਣ ਵਾਲੇ ਜਤਿਨ ਤਿਆਗੀ ਨੇ ਦੱਸਿਆ ਕਿ ਉਹ ਮਾਈਨਿੰਗ ਮਟੀਰੀਅਲ ਨਾਲ ਸਬੰਧਤ ਟਰਾਂਸਪੋਰਟ ਦਾ ਕਾਰੋਬਾਰ ਕਰਦਾ ਹੈ। ਉਸ ਕੋਲ ਛੇ ਡੰਪਰ ਹਨ। ਉਸ ਨੇ ਇੱਕ ਗੱਡੀ ’ਤੇ ਉੱਤਰ ਪ੍ਰਦੇਸ਼ ਦੇ ਸ਼ਾਮਲੀ ਜ਼ਿਲ੍ਹੇ ਦੇ ਪਿੰਡ ਮਹਿਮੂਦਪੁਰ ਦੇ ਰਹਿਣ ਵਾਲੇ ਪ੍ਰਵੇਸ਼ ਕੁਮਾਰ ਨੂੰ ਡਰਾਈਵਰ ਨਿਯੁਕਤ ਕੀਤਾ ਹੈ। 12 ਮਾਰਚ ਨੂੰ ਉਸ ਦੀ ਗੱਡੀ ਨੂੰ ਭੂੰਡਕਲਾਂ ਮਾਈਨਿੰਗ ਬਲਾਕ ਵਿੱਚ ਉਪ ਪੁਲੀਸ ਕਪਤਾਨ ਰਾਜੇਸ਼ ਕੁਮਾਰ ਨੇ ਈ-ਰਵਾਨਗੀ ਵਿਖਾਉਣ ਲਈ ਰੋਕਿਆ ਸੀ। ਗੱਡੀ ਦੇ ਡਰਾਈਵਰ ਪ੍ਰਵੇਸ਼ ਕੁਮਾਰ ਕੋਲ ਈ-ਰਵਾਨਗੀ ਨਹੀਂ ਸੀ ਜਿਸ ’ਤੇ ਥਾਣਾ ਪ੍ਰਤਾਪਨਗਰ ਦੇ ਸਬ-ਇੰਸਪੈਕਟਰ ਮੈਨੇਜਰ ਸਤਨਾਮ ਸਿੰਘ ਨੂੰ ਮੌਕੇ ’ਤੇ ਬੁਲਾ ਕੇ ਉਨ੍ਹਾਂ ਦੀ ਗੱਡੀ ਨੂੰ ਜ਼ਬਤ ਕਰ ਲਿਆ ਗਿਆ।
ਜਤਿਨ ਤਿਆਗੀ ਨੇ ਦੱਸਿਆ ਕਿ ਭੂੰਡਕਲਾਂ ਮਾਈਨਿੰਗ ਨਾਕੇ ’ਤੇ ਤਾਇਨਾਤ ਮਾਈਨਿੰਗ ਗਾਰਡ ਸੰਦੀਪ ਕੁਮਾਰ ਪਿਛਲੇ ਕਾਫੀ ਸਮੇਂ ਤੋਂ ਉਸ ’ਤੇ ਦਬਾਅ ਬਣਾ ਰਿਹਾ ਸੀ ਕਿ ਉਹ ਉਨ੍ਹਾਂ ਦੇ ਵਾਹਨਾਂ ਨੂੰ ਇਸ ਨਾਕੇ ਤੋਂ ਬਿਨਾਂ ਐਂਟਰੀ ਲੰਘਣ ਨਹੀਂ ਦੇਵੇਗਾ । ਉਨ੍ਹਾਂ ਕਿਹਾ ਕਿ ਦਬਾਅ ਪਾ ਕੇ ਸੰਦੀਪ ਕੁਮਾਰ ਨੇ ਪਿਛਲੇ ਇਕ ਮਹੀਨੇ ਤੋਂ ਉਨ੍ਹਾਂ ਕੋਲੋਂ 1500 ਰੁਪਏ ਪ੍ਰਤੀ ਟਰਿਪ ਦੇ ਹਿਸਾਬ ਨਾਲ ਨਾਕਾ ਲਗਾ ਕੇ ਨਾਜਾਇਜ਼ ਤੌਰ ’ਤੇ ਵਾਹਨ ਜ਼ਬਤ ਕਰਵਾਉਣ ਦਾ ਡਰਾਵਾ ਦੇ ਕੇ ਜ਼ਬਰਦਸਤੀ 40 ਹਜ਼ਾਰ ਰੁਪਏ ਲਏ ਹਨ। ਉਨ੍ਹਾਂ ਕਿਹਾ ਕਿ ਮਾਈਨਿੰਗ ਗਾਰਡ ਸੰਦੀਪ ਕੁਮਾਰ ਨੇ ਇਸ ਨਾਜਾਇਜ਼ ਵਸੂਲੀ ਲਈ ਦੋ ਪ੍ਰਾਈਵੇਟ ਵਿਅਕਤੀ ਵੀ ਰੱਖੇ ਹੋਏ ਹਨ । ਪੁਲੀਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਮਾਈਨਿੰਗ ਗਾਰਡ ਨੂੰ ਨਾਮਜ਼ਦ ਕੀਤਾ ਅਤੇ ਦੋ ਹੋਰਾਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Author Image

joginder kumar

View all posts

Advertisement
Advertisement
×