For the best experience, open
https://m.punjabitribuneonline.com
on your mobile browser.
Advertisement

ਸ਼ਰਧਾਲੂਆਂ ਨਾਲ ਭਰਿਆ ਮਿਨੀ ਟਰੱਕ ਪਲਟਿਆ

06:41 AM Apr 15, 2024 IST
ਸ਼ਰਧਾਲੂਆਂ ਨਾਲ ਭਰਿਆ ਮਿਨੀ ਟਰੱਕ ਪਲਟਿਆ
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਅਪਰੈਲ
ਅੰਬਾਲਾ ਦੇ ਬਰਾੜਾ ਲਾਗੇ ਐਤਵਾਰ ਸ਼ਾਮ 4 ਵਜੇ ਦੇ ਕਰੀਬ ਸ਼ਰਧਾਲੂਆਂ ਨਾਲ ਭਰਿਆ ਮਿਨੀ ਟਰੱਕ ਪਲਟ ਗਿਆ, ਜਿਸ ਵਿੱਚ 18 ਸ਼ਰਧਾਲੂ ਜ਼ਖ਼ਮੀ ਹੋ ਗਏ, ਇਨ੍ਹਾਂ ਵਿੱਚੋਂ ਪੰਜ ਦੀ ਹਾਲਤ ਗੰਭੀਰ ਹੈ। ਜ਼ਖ਼ਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਇਹ ਸਾਰੇ ਤਿਰਲੋਕਪੁਰ ਮਾਤਾ ਦੇ ਮੱਥਾ ਟੇਕਣ ਤੋਂ ਬਾਅਦ ਵਾਪਸ ਕੈਥਲ ਜਾ ਰਹੇ ਸਨ। ਹਾਦਸਾ ਅਧੋਇਆ ਪਿੰਡ ਲਾਗੇ ਮਿਨੀ ਟਰੱਕ ਦਾ ਟਾਇਰ ਫੱਟਣ ਨਾਲ ਵਾਪਰਿਆ। ਮੌਕੇ ਤੇ ਪਹੁੰਚੇ ਬਰਾੜਾ ਥਾਣੇ ਦੇ ਸਬ ਇੰਸਪੈਕਟਰ ਸਤੀਸ਼ ਕੁਮਾਰ ਨੇ ਦੱਸਿਆ ਕਿ ਕੈਥਲ ਜ਼ਿਲ੍ਹੇ ਦੇ ਪਿੰਡ ਸਾਂਗਣ ਤੋਂ 18 ਸ਼ਰਧਾਲੂ ਮਿਨੀ ਟਰੱਕ ਵਿੱਚ ਸਵਾਰ ਹੋ ਕੇ ਤਿਰਲੋਕਪੁਰ ਮਾਤਾ ਦੇ ਦਰਸ਼ਨਾਂ ਲਈ ਗਏ ਸਨ। ਮੱਥਾ ਟੇਕਣ ਤੋਂ ਬਾਅਦ ਅੱਜ ਉਹ ਜਦੋਂ ਵਾਪਸ ਜਾ ਰਹੇ ਸਨ ਤਾਂ ਅਧੋਇਆ ਲਾਗੇ ਮਿਨੀ ਟਰੱਕ ਦਾ ਟਾਇਰ ਫੱਟ ਗਿਆ ਜਿਸ ਨਾਲ ਟਰੱਕ ਬੇਕਾਬੂ ਹੋ ਕੇ ਪਲਟ ਗਿਆ। ਵਾਹਨ ਦੇ ਪਲਟਦਿਆਂ ਹੀ ਚੀਕ-ਚਿਹਾੜਾ ਪੈ ਗਿਆ ਜਿਸ ਨੂੰ ਸੁਣ ਕੇ ਆਸ-ਪਾਸ ਦੇ ਲੋਕ ਇਕੱਠੇ ਹੋ ਗਏ ਅਤੇ ਜ਼ਖ਼ਮੀਆਂ ਨੂੰ ਵਾਹਨ ਵਿਚੋਂ ਬਾਹਰ ਕੱਢਿਆ। ਸੂਚਨਾ ਮਿਲਦਿਆਂ ਹੀ ਬਰਾੜਾ ਥਾਣੇ ਤੋਂ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲੋਕਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਬਰਾੜਾ ਦੇ ਕਮਿਊਨਿਟੀ ਹੈਲਥ ਸੈਂਟਰ ਪਹੁੰਚਾਇਆ।
ਬਰਾੜਾ ਸਿਹਤ ਕੇਂਦਰ ਦੇ ਇੰਚਾਰਜ ਡਾ. ਬੀਰਬਲ ਨੇ ਦੱਸਿਆ ਕਿ ਹਾਦਸੇ ਵਿੱਚ 18 ਸ਼ਰਧਾਲੂ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿੱਚੋਂ ਪੰਜ ਸ਼ਰਧਾਲੂਆਂ ਦੀ ਹਾਲਤ ਗੰਭੀਰ ਹੈ ਜਿਨ੍ਹਾਂ ਨੂੰ ਐੱਮਐੱਮ ਹਸਪਤਾਲ ਮੁਲਾਣਾ ਰੈਫਰ ਕੀਤਾ ਗਿਆ ਹੈ। ਜ਼ਖ਼ਮੀਆਂ ਵਿੱਚ ਮੋਹਿਤ (20), ਅਨੀਤਾ (34), ਸ਼ੀਲਾ (65), ਮਹਾਬੀਰ (42), ਨਿਸ਼ਾ (17)) ਸ਼ਾਮਲ ਹਨ ਜਦੋਂ ਕਿ ਮਿਅੰਕ (10), ਲਕਸ਼ਮੀ (50), ਰੇਖਾ (30), ਸੋਨੀਆ (35), ਵਿਨੋਦ (30), ਸੁਸ਼ਮਾ (25), ਰਾਮ ਲਾਲ (68), ਮੋਨਿਕਾ (15), ਮੇਨਪਾਲ (36) ਅਤੇ ਹੋਰਨਾਂ ਦਾ ਇਲਾਜ ਬਰਾੜਾ ਦੇ ਸਿਹਤ ਕੇਂਦਰ ਵਿਚ ਚੱਲ ਰਿਹਾ ਹੈ।

Advertisement

Advertisement
Author Image

Advertisement
Advertisement
×