ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਈਨਰ ਦੇ ਪਾਣੀ ਨੇ ਬਨੂੜ-ਲਾਲੜੂ ਮਾਰਗ ਨੂੰ ਖੋਰਾ ਲਾਇਆ

07:46 AM Jul 03, 2024 IST
ਮਨੌਲੀ ਸੂਰਤ ਕੋਲ ਪਾਣੀ ਕਾਰਨ ਨੁਕਸਾਨਿਆ ਗਿਆ ਬਨੂੜ-ਲਾਲੜੂ ਮਾਰਗ ਦਾ ਹਿੱਸਾ।

ਕਰਮਜੀਤ ਸਿੰਘ ਚਿੱਲਾ
ਬਨੂੜ, 2 ਜੁਲਾਈ
ਬਨੂੜ ਨਹਿਰ ਦੇ ਬੁੱਢਣਪੁਰ ਸਬ-ਮਾਈਨਰ ਵਿਚ ਪਏ ਪਾੜ ਨੂੰ ਜੋੜਨ ਤੋਂ ਪਹਿਲਾਂ ਹੀ ਛੱਡੇ ਗਏ ਪਾਣੀ ਨੇ ਬਨੂੜ-ਲਾਲੜੂ ਮਾਰਗ ਉੱਤੇ ਪਿੰਡ ਮਨੌਲੀ ਸੂਰਤ ਵਿੱਚ ਸੜਕ ਨੂੰ ਖੋਰਾ ਲਾ ਦਿੱਤਾ ਹੈ। ਸੜਕ ਦੇ ਥੱਲਿਉਂ ਮਿੱਟੀ ਨਿਕਲਣ ਅਤੇ ਸੜਕ ਦੇ ਨਾਲ ਪਾਣੀ ਭਰ ਜਾਣ ਕਾਰਨ ਇੱਥੇ ਹਨੇਰੇ ਵਿੱਚ ਹਾਦਸੇ ਵਾਪਰਨ ਅਤੇ ਸੜਕੀ ਆਵਾਜਾਈ ਬੰਦ ਹੋਣ ਦਾ ਡਰ ਪੈਦਾ ਹੋ ਗਿਆ ਹੈ। ਪਿੰਡਾਂ ਦੇ ਵਸਨੀਕਾਂ ਨੇ ਮਾਈਨਰ ਦੀ ਮੁਰੰਮਤ ਤੋਂ ਬਿਨ੍ਹਾਂ ਛੱਡੇ ਗਏ ਪਾਣੀ ਸਬੰਧੀ ਉੱਚ ਪੱਧਰੀ ਜਾਂਚ ਕਰਾਉਣ ਅਤੇ ਨੁਕਸਾਨੀ ਸੜਕ ਨੂੰ ਠੀਕ ਕਰਾਏ ਜਾਣ ਦੀ ਮੰਗ ਕੀਤੀ ਹੈ।
ਮਨੌਲੀ ਸੂਰਤ ਵਿੱਚ ਇਸ ਥਾਂ ਉੱਤੇ ਪਿਛਲੇ ਵਰ੍ਹੇ ਘੱਗਰ ਦਰਿਆ ਦੇ ਪਾਣੀ ਨਾਲ 100 ਫੁੱਟ ਚੌੜਾ ਪਾੜ ਪੈ ਗਿਆ ਸੀ, ਜਿਸ ਕਾਰਨ ਲੰਮਾ ਸਮਾਂ ਸੜਕੀ ਆਵਾਜਾਈ ਬੰਦ ਰਹੀ ਸੀ। ਸੰਭੂ ਵਿੱਚ ਕਿਸਾਨ ਮੋਰਚੇ ਕਾਰਨ ਦਿੱਲੀ ਜਾਣ ਲਈ ਲੋਕ ਵੱਡੀ ਗਿਣਤੀ ਵਿਚ ਇਸ ਮਾਰਗ ਦੀ ਵਰਤੋਂ ਕਰਦੇ ਹਨ। ਸਿੰਜਾਈ ਵਿਭਾਗ ਵੱਲੋਂ ਸਬ-ਮਾਈਨਰ ਨੂੰ ਜੋੜਨ ਲਈ ਇੱਥੇ ਮੁਰੰਮਤ ਦਾ ਕੰਮ ਆਰੰਭਿਆ ਹੋਇਆ ਸੀ ਤੇ ਹਾਲੇ ਸਿਰਫ਼ ਥੋੜ੍ਹਾ ਹੀ ਕੰਮ ਹੋਇਆ ਸੀ। ਪਹਿਲਾਂ ਨਹਿਰ ਦਾ ਪਾਣੀ ਸਿਰਫ਼ ਮਨੌਲੀ ਸੂਰਤ ਤੱਕ ਆ ਰਿਹਾ ਸੀ। ਅਗਲੇ ਪਿੰਡਾਂ ਨੂੰ ਪਾਣੀ ਪਹੁੰਚਾਉਣ ਲਈ ਸਬ-ਮਾਈਨਰ ਦਾ ਸੜਕ ਕਿਨਾਰੇ ਪੁੱਟਿਆ ਹੋਇਆ ਵੀਹ ਫੁੱਟ ਦੇ ਕਰੀਬ ਬੇਸ ਵੀ ਪੂਰਾ ਨਹੀਂ ਹੋ ਸਕਿਆ ਸੀ ਕਿ ਅਚਾਨਕ ਉੱਪਰੋਂ ਪਾਣੀ ਆ ਗਿਆ।

Advertisement

ਸੜਕ ਦੀ ਮੁਰੰਮਤ ਜਲਦੀ ਕਰਵਾਈ ਜਾਵੇਗੀ: ਐੱਸਡੀਓ

ਸਬ-ਮਾਈਨਰ ਨਾਲ ਸਬੰਧਤ ਐੱਸਡੀਓ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਰ ਵਿੱਚ ਅਚਾਨਕ ਪਾਣੀ ਆ ਗਿਆ। ਉਨ੍ਹਾਂ ਕਿਹਾ ਕਿ ਸੜਕ ਨੇੜਿਓਂ ਸਾਰਾ ਪਾਣੀ ਕਢਵਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਨੁਕਸਾਨੀ ਸੜਕ ਜਲਦੀ ਠੀਕ ਕਰਵਾ ਦਿੱਤੀ ਜਾਵੇਗੀ।

Advertisement
Advertisement
Advertisement