ਮੱਧ ਪ੍ਰਦੇਸ਼ ’ਚ ਅਗਲੇ 5 ਸਾਲਾਂ ਦੌਰਾਨ ਦੁੱਧ ਉਤਪਾਦਨ 18 ਫ਼ੀਸਦ ਵਧੇਗਾ: ਮੁੱਖ ਮੰਤਰੀ ਯਾਦਵ
11:22 PM Sep 14, 2024 IST
Advertisement
ਭੋਪਾਲ, 14 ਸਤੰਬਰ
Advertisement
Milk Production ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਨੇ ਅੱਜ ਕਿਹਾ ਕਿ ਅਗਲੇ ਪੰਜ ਸਾਲਾਂ ’ਚ ਸੂਬੇ ਦਾ ਦੁੱਧ ਉਤਪਾਦਨ 18 ਫ਼ੀਸਦ ਵਧੇਗਾ। ਉਨ੍ਹਾਂ ਆਖਿਆ ਕਿ ਮੌਜੂਦਾ ਸਮੇਂ ਮੱਧ ਪ੍ਰਦੇਸ਼ ਦੇਸ਼ ਦੇ ਦੁੱਧ ਉਤਪਾਦਨ ਵਿੱਚ 9 ਫੀਸਦੀ ਯੋਗਦਾਨ ਪਾਉਂਦਾ ਹੈ ਜਿਸ ਨੂੰ ਅਗਲੇ ਪੰਜ ਸਾਲਾਂ ਵਿੱਚ 18 ਫੀਸਦੀ ਤੱਕ ਵਧਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ ਵਿੱਚ 51,000 ਤੋਂ ਵੱਧ ਪਿੰਡ ਹੋਣ ਦੇ ਬਾਵਜੂਦ ਸੂਬੇ ’ਚ ਦੂਜੇ ਰਾਜਾਂ ਦੇ ਮੁਕਾਬਲੇ ਦੁੱਧ ਉਤਪਾਦਨ ਵਿੱਚ ਕਮੀ ਹੈ। ਮੁੱਖ ਮੰਤਰੀ ਯਾਦਵ ਨੇ ਇੰਦੌਰ ਵਿੱਚ ਸਾਂਚੀ ਮਿਲਕ ਪਲਾਂਟ ਦੇ ਨਿਰੀਖਣ ਦੌਰਾਨ ਕਿਹਾ, ‘‘ਮੱਧ ਪ੍ਰਦੇਸ਼ ਵਿੱਚ ਦੁੱਧ ਦਾ ਉਤਪਾਦਨ ਵਧਾਉਣ ਦੀ ਵੱਡੀ ਸੰਭਾਵਨਾ ਹੈ। ਸਾਡੀ ਸਰਕਾਰ ਪਿੰਡ ਵਾਸੀਆਂ ਨੂੰ ਦੁੱਧ ਉਤਪਾਦਨ ਲਈ ਉਤਸ਼ਾਹਿਤ ਕਰਨ ਲਈ ਲਾਭ ਦੇਣ ਦੀ ਵੀ ਯੋਜਨਾ ਬਣਾ ਰਹੀ ਹੈ।” -ਆਈਏਐੱਨਐੱਸ
Advertisement
Advertisement