For the best experience, open
https://m.punjabitribuneonline.com
on your mobile browser.
Advertisement

ਹਫ਼ਤਾ ਭਰ ਬੰਦ ਰਹੇਗਾ ਮਿੱਢਾ ਚੌਕ ਫਾਟਕ

07:41 AM Jul 30, 2024 IST
ਹਫ਼ਤਾ ਭਰ ਬੰਦ ਰਹੇਗਾ ਮਿੱਢਾ ਚੌਕ ਫਾਟਕ
ਮਿੱਢਾ ਚੌਕ ਦਾ ਫਾਟਕ, ਜਿਸਨੂੰ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 29 ਜੁਲਾਈ
ਲੁਧਿਆਣਾ ਵਿੱਚ ਪਿਛਲੇ 10 ਦਿਨਾਂ ਤੋਂ ਚੱਲ ਰਹੇ ਰੇਲਵੇ ਦੇ ਵਿਕਾਸ ਕਾਰਜਾਂ ਕਰਕੇ ਇਸ਼ਮੀਤ ਚੌਕ ਤੋਂ ਬਾਅਦ ਹੁਣ ਅੱਜ ਮਿੱਢਾ ਚੌਕ ਰੇਲਵੇ ਫਾਟਕਾਂ ਨੂੰ ਅਗਲੇ ਇੱਕ ਹਫਤੇ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਥਾਂ ’ਤੇ ਰੇਲਵੇ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ। ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਥਾਂ ’ਤੇ ਤਕਰੀਬਨ 7 ਦਿਨ ਕੰਮ ਚੱਲੇਗਾ, ਉਸ ਤੋਂ ਬਾਅਦ ਇਸਨੂੰ ਖੋਲ੍ਹਿਆ ਜਾਏਗਾ। ਇਸ ਰੇਲਵੇ ਫਾਟਕ ਦੇ ਬੰਦ ਹੁੰਦੇ ਹੀ ਇੱਥੋਂ ਲੰਘਣ ਵਾਲੇ ਟਰੈਫਿਕ ਨੂੰ ਬਦਲਵੇਂ ਰੂਟ ’ਤੇ ਪਾ ਦਿੱਤਾ ਗਿਆ ਹੈ।
ਦੱਸ ਦਈਏ ਕਿ ਲੁਧਿਆਣਾ ਵਿੱਚ ਪਿਛਲੇ ਦਿਨਾਂ ਦੌਰਾਨ ਰੇਲਵੇ ਵੱਲੋਂ ਇਸ਼ਮੀਤ ਚੌਕ ਸਥਿਤ ਸ਼ਾਸ਼ਤਰੀ ਨਗਰ ਫਾਟਕ ਨੂੰ ਵੀ ਬੰਦ ਕੀਤਾ ਗਿਆ ਸੀ ਜਿਸਨੂੰ ਰੇਲਵੇ ਨੇ ਕੰਮ ਪੂਰਾ ਹੋਣ ਤੋਂ ਬਾਅਦ ਪਿਛਲੇ ਸ਼ੁੱਕਰਵਾਰ ਖੋਲ੍ਹ ਦਿੱਤਾ ਸੀ। ਰੇਲਵੇ ਵਿਭਾਗ ਵੱਲੋਂ ਲੁਧਿਆਣਾ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਸਿੰਗਲ ਲਾਈਨ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਹੁਣ ਮਿੱਢਾ ਚੌਕ ਰੇਲਵੇ ਫਾਟਕਾਂ ਨੂੰ ਅਗਲੇ 7 ਦਿਨਾਂ ਲਈ ਬੰ ਕਰ ਦਿੱਤਾ ਗਿਆ ਹੈ। ਇਸ ਥਾਂ ਤੋਂ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਵਾਹਨ ਲੰਘਦੇ ਹਨ ਜਿਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਕਾਫ਼ੀ ਪ੍ਰੇਸ਼ਾਨੀ ਝੱਲਣੀ ਪਵੇਗੀ। ਇਸ ਥਾਂ ਤੋਂ ਲੰਘਣ ਵਾਲੇ ਟਰੈਫਿਕ ਨੂੰ ਮਾਡਲ ਟਾਊਨ, ਬੱਸ ਸਟੈਂਡ ਤੇ ਹੀਰੋ ਬੇਕਰੀ ਚੌਕ ਤੋਂ ਇਸ਼ਮੀਤ ਚੌਕ ਵੱਲੋਂ ਨੂੰ ਬਦਲਵੇਂ ਰੂਟ ’ਤੇ ਪਾਇਆ ਗਿਆ ਹੈ। ਇਸ ਫਾਟਕ ਨੂੰ ਰੋਜ਼ਾਨਾ ਕਈ ਸਕੂਲਾਂ ਦੇ ਬੱਚੇ, ਹਸਪਤਾਲ ਨੂੰ ਜਾਣ ਵਾਲੇ ਲੋਕ ਤੇ ਹਰਮਨ ਨਗਰ, ਮਾਡਲ ਟਾਊਨ, ਸ਼ਾਸਤਰੀ ਨਗਰ ਵੱਲ ਨੂੰ ਜਾਣ ਵਾਲੇ ਲੋਕ ਇਸਤੇਮਾਲ ਕਰਦੇ ਹਨ। ਜਿਨ੍ਹਾਂ ਨੂੰ ਆਉਣ ਵਾਲੇ 7 ਦਿਨ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਇਸ ਰੇਲਵੇ ਫਾਟਕ ਦੇ ਬੰਦ ਹੋਣ ਕਾਰਨ ਬੱਸ ਸਟੈਂਡ ਤੇ ਹੀਰੋ ਬੇਕਰੀ ਚੌਕ ਵਾਲੀ ਸੜਕ ’ਤੇ ਆਵਾਜਾਈ ਵੱਧ ਸਕਦੀ ਹੈ। ਇਨ੍ਹਾਂ ਸੜਕਾਂ ’ਤੇ ਪਹਿਲਾਂ ਹੀ ਟਰੈਫਿਕ ਜਾਮ ਵਰਗੀ ਸਥਿਤੀ ਰਹਿੰਦੀ ਹੈ, ਜਿਸ ਤੋਂ ਬਾਅਦ ਹੁਣ ਇਥੇ ਸਵੇਰੇ ਤੇ ਸ਼ਾਮ ਵੇਲੇ ਲੋਕਾਂ ਨੂੰ ਵੱਧ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ।

Advertisement
Advertisement
Author Image

sukhwinder singh

View all posts

Advertisement