For the best experience, open
https://m.punjabitribuneonline.com
on your mobile browser.
Advertisement

ਸਮਾਧ ਭਾਈ ਸਕੂਲ ਵਿੱਚ ਲਗਾਇਆ ਮੀਆਂਵਾਕੀ ਜੰਗਲ

07:47 AM Aug 09, 2024 IST
ਸਮਾਧ ਭਾਈ ਸਕੂਲ ਵਿੱਚ ਲਗਾਇਆ ਮੀਆਂਵਾਕੀ ਜੰਗਲ
ਬੁੱਢੇਵਾਲ ਵਿੱਚ ਸ਼ੂਗਰਫ਼ੈੱਡ ਪੰਜਾਬ ਦੇ ਚੇਅਰਮੈਨ ਬੂਟਾ ਲਾਉਂਦੇ ਹੋਏ।
Advertisement

ਪੱਤਰ ਪ੍ਰੇਰਕ
ਬਾਘ ਪੁਰਾਣਾ, 8 ਅਗਸਤ
ਸ਼ਹੀਦ ਸੀਐੱਚਐੱਮ ਤੇਜਾ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਾਧ ਭਾਈ (ਮੋਗਾ) ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਅੰਜੂ ਸੇਠੀ ਦੇ ਦਿਸ਼ਾ-ਨਿਰਦੇਸ਼ਾ ਅਤੇ ਪ੍ਰਿੰਸੀਪਲ ਖੁਸ਼ਵੰਤ ਸਿੰਘ ਦੀ ਰਹਿਨੁਮਾਈ ਹੇਠ ਜ਼ਿਲ੍ਹੇ ਦਾ ਪਹਿਲਾ ਮੀਆਂਵਾਕੀ ਜੰਗਲ ਲਗਾਇਆ ਗਿਆ। ਇਹ ਜੰਗਲ 206 ਸੁਕੇਅਰ ਮੀਟਰ ਵਿਚ 32 ਤਰ੍ਹਾਂ ਦੇ 560 ਪੌਦੇ ਲਗਾ ਕੇ ਬਣਾਇਆ ਗਿਆ ਹੈ। ਇਸ ਮੀਆਂਵਾਕੀ ਜੰਗਲ ਲਗਾਉਣ ਦੀ ਸ਼ੁਰੂਆਤ ਉਪ ਜ਼ਿਲ੍ਹਾ ਅਫਸਰ ਗੁਰਦਿਆਲ ਸਿੰਘ ਮਠਾੜੂ ਨੇ ਪੌਦੇ ਲਗਾ ਕੇ ਕੀਤੀ। ਇਸ ਮੌਕੇ ਉਨ੍ਹਾਂ ਸਕੂਲ ਵਿਚ ਹੋ ਰਹੇ ਵਿਕਾਸ ਕਾਰਜ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਜਸਪ੍ਰੀਤ ਕੌਰ ਨੇ ਸਕੂਲ ਵਿਚ ਬਣੇ ਐਜੂਕੇਸ਼ਨ ਪਾਰਕ, ਅਨੁਸ਼ਾਸਨ ਅਤੇ ਪੜ੍ਹਾਈ ਦੇ ਬਣੇ ਮਾਹੌਲ ਦੀ ਸ਼ਲਾਘਾ ਕੀਤੀ। ਇਸ ਮੀਆਂਵਾਕੀ ਜੰਗਲ ਲਗਾਉਣ ਵਿਚ ਅਮਨ ਢਿੱਲੋਂ ਅਤੇ ਚੇਅਰਮੈਨ ਜਸਵਿੰਦਰ ਸਿੰਘ ਕਿੰਗਰਾ ਨੇ ਵਿਸ਼ੇਸ਼ ਯੋਗਦਾਨ ਦਿੱਤਾ। ਇਸ ਮੌਕੇ ਦਲਜੀਤ ਸਿੰਘ, ਨਵਦੀਪ ਸਿੰਘ,ਜਸਵਿੰਦਰ ਸਿੰਘ ਗੁਰੂ, ਕਮਲਪ੍ਰੀਤ ਕੌਰ, ਜਸਪ੍ਰੀਤ ਕੌਰ, ਸਮੁੱਚਾ ਸਕੂਲ ਸਟਾਫ ਅਤੇ ਐੱਸ਼ਐੱਮਸੀ ਕਮੇਟੀ ਹਾਜ਼ਰ ਸੀ।

Advertisement

ਚੇਅਰਮੈਨ ਨਵਦੀਪ ਜੀਦਾ ਨੇ ਖੰਡ ਮਿੱਲ ਵਿੱਚ ਬੂਟੇ ਲਾਏ

ਬਠਿੰਡਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਹੇਠ ਜਾਰੀ ਹਰਿਆਵਲ ਮੁਹਿੰਮ ਤਹਿਤ ਅੱਜ ਦਿ ਸਹਿਕਾਰੀ ਖੰਡ ਮਿੱਲ ਬੁੱਢੇਵਾਲ ਵਿੱਚ 550 ਬੂਟੇ ਲਾਏ ਗਏ। ਇਸ ਮੌਕੇ ਪੰਜਾਬ ਸ਼ੂਗਰਫ਼ੈੱਡ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਨੂੰ ਮੁੱਖ ਰੱਖਦਿਆਂ ਹਰ ਪ੍ਰਾਣੀ ਨੂੰ ਵੱਧ ਤੋਂ ਵੱਧ ਪੌਦੇ ਲਾਉਣੇ ਚਾਹੀਦੇ ਹਨ ਤਾਂ ਕਿ ਭਵਿੱਖ ’ਚ ਆਉਣ ਵਾਲੀਆਂ ਪੀੜ੍ਹੀਆਂ ਸ਼ੁੱਧ ਹਵਾ ਅਤੇ ਸਾਫ਼ ਵਾਤਾਵਰਨ ਤੋਂ ਵਾਂਝੀਆਂ ਨਾ ਰਹਿਣ। ਚੇਅਰਮੈਨ ਜੀਦਾ ਨੇ ਕਿਸਾਨ ਭਰਾਵਾਂ ਨੂੰ ਮੋਟਰਾਂ ਦੇ ਆਲੇ ਦੁਆਲੇ 5-5 ਬੂਟੇ ਲਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਸਹਿਕਾਰੀ ਖੰਡ ਮਿੱਲ ਦੇ ਚੇਅਰਮੈਨ ਜ਼ੋਰਾਵਰ ਸਿੰਘ ਮੁੰਡੀਆਂ, ਮਿੱਲ ਸੁਪਰਡੈਂਟ ਪੁਸ਼ਿਵੰਦਰ ਸਿੰਘ ਮਾਂਗਟ, ਕੁਲਦੀਪ ਸਿੰਘ ਐਰੀ ਮੌਜੂਦ ਸਨ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement