ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਗਨਰੇਗਾ ਵਰਕਰਾਂ ਨੂੰ ਏਬੀਪੀਐੱਸ ਨਾਲ ਨਾ ਜੋੜਨ ਵਾਲੇ ਸੂਬਿਆਂ ਖ਼ਿਲਾਫ਼ ਹੋਵੇਗੀ

06:50 AM Jan 03, 2024 IST

ਨਵੀਂ ਦਿੱਲੀ, 2 ਜਨਵਰੀ
ਕੇਂਦਰੀ ਪੇਂਡੂ ਵਿਕਾਸ ਮੰਤਰੀ ਗਿਰੀਰਾਜ ਸਿੰਘ ਨੇ ਆਧਾਰ ਕਾਰਡ ਆਧਾਰਿਤ ਮਗਨਰੇਗਾ ਅਦਾਇਗੀਆਂ ਬਾਰੇ ਕਾਂਗਰਸ ਵਲੋਂ ਕੀਤੀ ਨੁਕਤਾਚੀਨੀ ਦੀ ਨਿੰਦਾ ਕਰਦਿਆਂ ਅੱਜ ਕਿਹਾ ਕਿ ਜੇਕਰ ਮਗਨਰੇਗਾ ਵਰਕਰ ਆਧਾਰ ਕਾਰਡ ਆਧਾਰਿਤ ਅਦਾਇਗੀ ਸਿਸਟਮ (ਏਬੀਪੀਐੱਸ) ਨਾਲ ਨਾ ਜੁੜੇ ਤਾਂ ਕਾਰਵਾਈ ਸੂਬਿਆਂ ਖ਼ਿਲਾਫ਼ ਹੋਵੇਗੀ ਨਾ ਕਿ ਵਰਕਰਾਂ ਖ਼ਿਲਾਫ਼ ਹੋਵੇਗੀ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੀਤੇ ਦਿਨ ਪੇਂਡੂ ਰੁਜ਼ਗਾਰ ਗਾਰੰਟੀ ਸਕੀਮ ਲਈ ਏਬੀਪੀਐੱਸ ਨੂੰ ਲਾਜ਼ਮੀ ਕਰ ਦਿੱਤਾ ਸੀ। ਉਨ੍ਹਾਂ ਨੇ ਸਾਬਕਾ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਵੱਲੋਂ ਕੇਂਦਰ ਸਰਕਾਰ ’ਤੇ ਤਕਨਾਲੋਜੀ ਨੂੰ ਹਥਿਆਰ ਵਜੋਂ, ਖਾਸਕਰ ਆਧਾਰ ਨੂੰ ਗਰੀਬਾਂ ਖ਼ਿਲਾਫ਼ ਵਰਤਣ ਦੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਦਾਇਗੀਆਂ ’ਚ ਪਾਰਦਰਸ਼ਤਾ ਲਿਆਉਣ ਲਈ ਏਬੀਪੀਐੱਸ ਨੂੰ ਲਾਜ਼ਮੀ ਕੀਤਾ ਗਿਆ ਹੈ। -ਪੀਟੀਆਈ

Advertisement

Advertisement
Advertisement