ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੈਕਸਿਕੋ: ਭਾਰਤੀਆਂ ਸਣੇ ਹੋਰਨਾਂ ਪਰਵਾਸੀਆਂ ਨੂੰ ਲਿਜਾ ਰਹੇ ਟਰੱਕ ’ਤੇ ਗੋਲੀਬਾਰੀ, 6 ਹਲਾਕ

06:52 AM Oct 04, 2024 IST

ਮੈਕਸਿਕੋ ਸਿਟੀ, 3 ਅਕਤੂਬਰ
ਮੈਕਸਿਕੋ ਦੇ ਗੁਆਟੇਮਾਲਾ ਦੀ ਸਰਹੱਦ ਨੇੜੇ ਟਰੱਕ ’ਤੇ ਸੈਨਿਕਾਂ ਦੀ ਗੋਲੀਬਾਰੀ ਵਿੱਚ ਛੇ ਪਰਵਾਸੀਆਂ ਦੀ ਮੌਤ ਹੋ ਗਈ। ਫੌਜੀਆਂ ਨੇ ਤੇਜ਼ ਰਫ਼ਤਾਰ ਟਰੱਕ ’ਤੇ ਗੋਲੀਬਾਰੀ ਕੀਤੀ, ਜਿਸ ਵਿੱਚ ਭਾਰਤ ਸਣੇ ਵੱਖ-ਵੱਖ ਦੇਸ਼ਾਂ ਨਾਲ ਸਬੰਧਤ ਇਹ ਪਰਵਾਸੀ ਸਵਾਰ ਸਨ। ਵਿਭਾਗ ਦੇ ਬਿਆਨ ਮੁਤਾਬਕ ਸੈਨਿਕਾਂ ਨੇ ਦਾਅਵਾ ਕੀਤਾ ਕਿ ਜਦੋਂ ਦੇਰ ਰਾਤ ਟਰੱਕ ਅਤੇ ਦੋ ਹੋਰ ਵਾਹਨ ਦੱਖਣੀ ਸੂਬੇ ਚੀਆਪਾਸ ਵਿੱਚ ਹੂਈਕਸਟਲਾ ਸ਼ਹਿਰ ਨੇੜੇ ਉਨ੍ਹਾਂ ਦੀ ਤਾਇਨਾਤੀ ਵਾਲੀ ਜਗ੍ਹਾ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਗੋਲੀਆਂ ਦੀ ਆਵਾਜ਼ ਸੁਣੀ। ਟਰੱਕ ਭਾਰਤ, ਮਿਸਰ, ਨੇਪਾਲ, ਕਿਊਬਾ, ਪਾਕਿਸਤਾਨ ਤੇ ਇਕ ਹੋਰ ਦੇਸ਼ ਨਾਲ ਸਬੰਧਤ ਪਰਵਾਸੀਆਂ ਨੂੰ ਲੈ ਕੇ ਜਾ ਰਿਹਾ ਸੀ, ਜਿਸ ’ਤੇ ਦੋ ਸੈਨਿਕਾਂ ਨੇ ਗੋਲੀਆਂ ਚਲਾਈਆਂ। ਸੈਨਿਕ ਜਦੋਂ ਟਰੱਕ ਨੇੜੇ ਪਹੁੰਚੇ ਤਾਂ ਉਨ੍ਹਾਂ ਨੇ ਚਾਰ ਪਰਵਾਸੀਆਂ ਨੂੰ ਮ੍ਰਿਤ ਪਾਇਆ, ਜਦਕਿ 12 ਹੋਰ ਪਰਵਾਸੀ ਜ਼ਖ਼ਮੀ ਸਨ। ਬਾਅਦ ਵਿੱਚ ਜ਼ਖ਼ਮੀਆਂ ’ਚੋਂ ਦੋ ਹੋਰ ਪਰਵਾਸੀਆਂ ਦੀ ਮੌਤ ਹੋ ਗਈ। ਟਰੱਕ ਵਿੱਚ ਸਵਾਰ 17 ਹੋਰ ਪਰਵਾਸੀਆਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਟਰੱਕ ਵਿੱਚ ਕੁੱਲ 33 ਪਰਵਾਸੀ ਸਵਾਰ ਸਨ। ਆਮ ਤੌਰ ’ਤੇ ਇਸੇ ਇਲਾਕੇ ਤੋਂ ਪਰਵਾਸੀਆਂ ਦੀ ਤਸਕਰੀ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਅਕਸਰ ਮਾਲ ਢੋਣ ਵਾਲੇ ਟਰੱਕਾਂ ਵਿੱਚ ਭਰ ਕੇ ਲਿਜਾਇਆ ਜਾਂਦਾ ਹੈ।ਵਿਭਾਗ ਦਾ ਕਹਿਣਾ ਹੈ ਕਿ ਟਰੱਕ ’ਤੇ ਗੋਲੀਬਾਰੀ ਕਰਨ ਵਾਲੇ ਦੋ ਸੈਨਿਕਾਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। -ਏਪੀ

Advertisement

ਪਹਿਲੀ ਵਾਰੀ ਨਹੀਂ ਵਾਪਰੀ ਅਜਿਹੀ ਘਟਨਾ

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਮੈਕਸਿਕੋ ਦੇ ਸੁਰੱਖਿਆ ਬਲਾਂ ਵੱਲੋਂ ਇਲਾਕੇ ਵਿੱਚ ਪਰਵਾਸੀਆਂ ਨੂੰ ਲੈ ਕੇ ਲੰਘ ਰਹੇ ਵਾਹਨਾਂ ’ਤੇ ਗੋਲੀਬਾਰੀ ਕੀਤੀ ਗਈ ਹੋਵੇ। ਇਸ ਤੋਂ ਪਹਿਲਾਂ 2021 ਵਿੱਚ ਵੀ ਇਸੇ ਇਲਾਕੇ ’ਚ ਨੀਮ ਫੌਜ ਬਲ ਕੌਮੀ ਗਾਰਡ ਵੱਲੋਂ ਪਰਵਾਸੀਆਂ ਨੂੰ ਲੈ ਕੇ ਜਾ ਰਹੇ ਪਿਕਅੱਪ ਟਰੱਕ ’ਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਕਾਰਨ ਇਕ ਪਰਵਾਸੀ ਦੀ ਮੌਤ ਹੋ ਗਈ ਸੀ, ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ ਸਨ।

Advertisement
Advertisement