For the best experience, open
https://m.punjabitribuneonline.com
on your mobile browser.
Advertisement

ਗਿੱਟੇ ਦੀ ਸੱਟ ਕਾਰਨ ਚਿਲੀ ਤੇ ਕੋਲੰਬੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਨਹੀਂ ਖੇਡੇਗਾ ਮੈਸੀ

11:44 AM Aug 20, 2024 IST
ਗਿੱਟੇ ਦੀ ਸੱਟ ਕਾਰਨ ਚਿਲੀ ਤੇ ਕੋਲੰਬੀਆ ਖ਼ਿਲਾਫ਼ ਵਿਸ਼ਵ ਕੱਪ ਕੁਆਲੀਫਾਇਰ ਨਹੀਂ ਖੇਡੇਗਾ ਮੈਸੀ
Advertisement

ਬਿਊਨਸ ਆਇਰਸ (ਅਰਜਨਟੀਨਾ), 20 ਅਗਸਤ
ਸਟਾਰ ਫੁਟਬਾਲਰ ਲਿਓਨਲ ਮੈਸੀ ਸੱਟ ਕਾਰਨ ਅਰਜਨਟੀਨਾ ਲਈ ਵਿਸ਼ਵ ਕੱਪ ਕੁਆਲੀਫਾਇਰ ਦੇ ਅਗਲੇ ਦੋ ਮੈਚ ਨਹੀਂ ਖੇਡੇਗਾ। ਅਰਜਨਟੀਨਾ ਦੇ ਕੋਚ ਲਿਓਨੇਲ ਸਕਾਲੋਨੀ ਨੇ ਅੱਜ 5 ਸਤੰਬਰ ਨੂੰ ਚਿਲੀ ਅਤੇ ਪੰਜ ਦਿਨ ਬਾਅਦ ਕੋਲੰਬੀਆ ਖ਼ਿਲਾਫ਼ ਹੋਣ ਵਾਲੇ ਮੈਚਾਂ ਲਈ ਆਪਣੀ 28 ਮੈਂਬਰੀ ਟੀਮ ਦਾ ਐਲਾਨ ਕੀਤਾ। ਮੈਸੀ ਫ਼ਿਲਹਾਲ ਸੱਜੇ ਗਿੱਟੇ ਦੀ ਸੱਟ ਤੋਂ ਉਭਰ ਰਿਹਾ ਹੈ। ਵਿਸ਼ਵ ਕੱਪ ਚੈਂਪੀਅਨ ਅਰਜਨਟੀਨਾ ਛੇ ਮੈਚਾਂ ਤੋਂ ਬਾਅਦ 15 ਅੰਕਾਂ ਨਾਲ ਦੱਖਣੀ ਅਮਰੀਕੀ ਕੁਆਲੀਫਾਇੰਗ ਵਿੱਚ ਸਿਖ਼ਰ 'ਤੇ ਹੈ।

Advertisement

Advertisement
Advertisement
Author Image

Advertisement