ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੀਂਹ ਨਾਲ ਸਨਅਤੀ ਸ਼ਹਿਰ ’ਚ ਪਾਰਾ ਡਿੱਗਿਆ

10:18 AM Jul 05, 2023 IST
ਲੁਧਿਆਣਾ ਦੇ ਫਿਰੋਜ਼ਪੁਰ ਰੋਡ ’ਤੇ ਮੰਗਲਵਾਰ ਨੂੰ ਵਰ੍ਹਦੇ ਮੀਂਹ ਵਿੱਚ ਜਾਂਦੇ ਹੋਏ ਵਾਹਨ ਚਾਲਕ। -ਫੋਟੋ: ਹਿਮਾਂਸ਼ੂ

ਸਤਵਿੰਦਰ ਬਸਰਾ
ਲੁਧਿਆਣਾ, 4 ਜੁਲਾਈ
ਸੂਬੇ ਦੇ ਸਭ ਤੋਂ ਗਰਮ ਸ਼ਹਿਰ ਵਜੋਂ ਜਾਣੇ ਜਾਂਦੇ ਸਨਅਤੀ ਸ਼ਹਿਰ ਲੁਧਿਆਣਾ ਵਿੱਚ ਅੱਜ ਵੀ ਦੁਪਹਿਰ ਸਮੇਂ ਤੇਜ਼ ਹਨੇਰੀ ਤੋਂ ਬਾਅਦ ਕਈ ਇਲਾਕਿਆਂ ਵਿੱਚ ਮੀਂਹ ਪਿਆ ਅਤੇ ਕਈ ਸੁੱਕੇ ਰਹੇ। ਇਸ ਮੀਂਹ ਕਾਰਨ ਸ਼ਾਮ ਸਮੇਂ ਮੌਸਮ ਬਾਕੀ ਦਿਨ ਦੇ ਮੁਕਾਬਲੇ ਠੰਢਾ ਰਿਹਾ। ਪੀਏਯੂ ਦੇ ਮੌਸਮ ਵਿਭਾਗ ਵੱਲੋਂ ਆਉਂਦੇ 24 ਘੰਟਿਆਂ ਵਿੱਚ ਬੱਦਲਵਾਈ ਰਹਿਣ ਅਤੇ ਕਿਤੇ ਕਿਤੇ ਛਿੱਟੇ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ।
ਬੀਤੇ ਦਿਨ ਦੀ ਤਰ੍ਹਾਂ ਅੱਜ ਦੁਪਹਿਰ ਸਮੇਂ ਪੂਰੇ ਅਕਾਸ਼ ਵਿੱਚ ਬੱਦਲਵਾਈ ਛਾਈ ਰਹੀ। ਇਸ ਦੌਰਾਨ ਹਨੇਰੀ ਵੀ ਆਈ ਜਿਸ ਤੋਂ ਬਾਅਦ ਮੌਸਮ ਨੇ ਇਕਦਮ ਕਰਵਟ ਲੈ ਲਈ। ਪਰ ਲੁਧਿਆਣਵੀਆਂ ਨੂੰ ਉਸ ਸਮੇਂ ਹੈਰਾਨੀ ਹੋਈ ਜਦੋਂ ਹਨੇਰੀ ਤੋਂ ਬਾਅਦ ਮੀਂਹ ਵੀ ਸ਼ਹਿਰ ਨੂੰ ਦੋ ਹਿੱਸਿਆ ਵਿੱਚ ਵੰਡ ਗਿਆ। ਇੱਕ ਹਿੱਸਾ ਪੂਰੀ ਤਰ੍ਹਾਂ ਸੁੱਕਾ ਰਿਹਾ ਜਿਸ ਵਿੱਚ ਤਾਜਪੁਰ ਰੋਡ, ਹੈਬੋਵਾਲ, ਜਮਾਲਪੁਰ, ਟਿੱਬਾ ਰੋਡ ਆਦਿ ਇਲਾਕੇ ਸ਼ਾਮਿਲ ਹਨ ਜਦਕਿ ਫਿਰੋਜ਼ਪੁਰ ਰੋਡ ’ਤੇ ਪੈਂਦੇ ਮਲਹਾਰ ਰੋਡ, ਪੀਏਯੂ ਕੈਂਪਸ, ਆਰਤੀ ਚੌਂਕ, ਘੁਮਾਰ ਮੰਡੀ, ਜਗਰਾਉਂ ਪੁਲ ਆਦਿ ਇਲਾਕਿਆਂ ਵਿੱਚ ਮੀਂਹ ਨੇ ਚੰਗਾ ਚਿੱਕੜ ਕਰੀ ਰੱਖਿਆ। ਇਸ ਪਾਸੇ ਇਕਦਮ ਆਏ ਮੀਂਹ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੱਕ ਵੀ ਪਹੁੰਚਣ ਦਾ ਮੌਕਾ ਨਹੀਂ ਦਿੱਤਾ। ਲੋਕ ਮਜਬੂਰ ਹੋ ਕੇ ਮੀਂਹ ਵਿੱਚ ਹੀ ਆਪੋ ਆਪਣੀ ਮੰਜ਼ਿਲ ਵੱਲ ਜਾਂਦੇ ਦਿਖਾਈ ਦਿੱਤੇ। ਇਸ ਮੀਂਹ ਕਾਰਨ ਭਾਵੇਂ ਦੁਪਹਿਰ ਤੋਂ ਬਾਅਦ ਕੁਝ ਸਮਾਂ ਹੁੰਮਸ ਵਾਲਾ ਮੌਸਮ ਰਿਹਾ ਪਰ ਸ਼ਾਮ ਹੁੰਦਿਆਂ ਹੀ ਹਵਾ ਠੰਢੀ ਹੋ ਗਈ ਅਤੇ ਮੌਸਮ ਖੁਸ਼ਗਵਾਰ ਬਣ ਗਿਆ। ਉੱਧਰ ਪੀਏਯੂ ਦੇ ਮੌਸਮ ਵਿਭਾਗ ਵੱਲੋਂ ਅੱਜ ਘੱਟੋ ਘੱਟ ਤਾਪਮਾਨ 29.4 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਦਰਜ ਕੀਤਾ ਹੈ। ਇਸੇ ਤਰ੍ਹਾਂ ਸਵੇਰ ਸਮੇਂ ਮੌਸਮ ਵਿੱਚ ਨਮੀ ਦੀ ਮਾਤਰਾ 79 ਸੀ ਜੋ ਸ਼ਾਮ ਵੇਲੇ ਵਧ ਕੇ 85 ਫੀਸਦੀ ਹੋ ਗਈ। ਦੁਪਹਿਰ ਢਾਈ ਵਜੇ ਤੱਕ ਲੁਧਿਆਣਾ ਵਿੱਚ 15.8 ਐਮਐਮ ਮੀਂਹ ਦਰਜ ਕੀਤਾ ਗਿਆ।

Advertisement

Advertisement
Tags :
ਸ਼ਹਿਰਸਨਅਤੀਡਿੱਗਿਆਪਾਰਾਮੀਂਹ