ਨਰੋਤਮ ਵਿੱਦਿਆ ਮੰਦਰ ਸਕੂਲ ਵਿੱਚ ‘ਮੈਂ ਕਲਾਮ’ ਸਾਇੰਸ ਪ੍ਰਦਰਸ਼ਨੀ
ਨਿੱਜੀ ਪੱਤਰ ਪ੍ਰੇਰਕ
ਖੰਨਾ, 26 ਨਵੰਬਰ
ਇੱਥੋਂ ਦੇ ਨਰੋਤਮ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਮੁਲਕ ਦੇ ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁੱਲ ਕਲਾਮ ਦੀ ਯਾਦ ਵਿੱਚ ‘ਮੈਂ ਕਲਾਮ’ ਸਾਇੰਸ ਪ੍ਰਦਰਸ਼ਨੀ ਲਾਈ ਗਈ। ਇਸ ਮੌਕੇ ਪ੍ਰਿੰਸੀਪਲ ਆਦਰਸ਼ ਕੁਮਾਰ, ਡਾਇਰੈਕਟਰ ਪ੍ਰਭਦੀਪ ਪੁੰਜ, ਕੰਚਨ ਸ਼ਰਮਾ ਅਤੇ ਵੰਦਨਾ ਸ਼ਰਮਾ ਨੇ ਵਿਦਿਆਰਥੀਆਂ ਨੂੰ ਸਾਇੰਸ ਅਤੇ ਡਾ. ਕਲਾਮ ਸਬੰਧੀ ਜਾਣਕਾਰੀ ਦਿੱਤੀ। ਇਸ ਦੌਰਾਨ ਵਿਦਿਆਰਥੀਆਂ ਦੇ ਬਾਇਓਲੋਜੀ, ਫਿਜ਼ਿਕਸ ਅਤੇ ਕੈਮਿਸਟਰੀ ਸਬੰਧੀ ਮਾਡਲ ਬਣਾਉਣ ਦਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੇ ਗਰੈਵਿਟੀ, ਕੰਡਕਟਰ ਅਤੇ ਇੰਸੂਲੇਟਰ, ਨਿਊਟਨ ਦੇ ਮੋਸ਼ਨ ਤੇ ਯੂਨੀਵਰਸਲ ਲਾਅ ਆਦਿ ਵਿਸ਼ਿਆਂ ’ਤੇ ਮਾਡਲ ਪੇਸ਼ ਕੀਤੇ। ਇਸੇ ਤਰ੍ਹਾਂ ਬਾਇਓਲੋਜੀ ਵਿਸ਼ੇ ਨਾਲ ਸਬੰਧਤ ਸੋਲਰ, ਹਿਊਮਨ ਆਈ, ਦਿਲ, ਡਾਇਜੈਸਟਿਵ ਸਿਸਟਮ ਤੇ ਵਾਤਾਵਰਣ ਪ੍ਰਦੂਸ਼ਣ ਆਦਿ ਵਿਸ਼ਿਆਂ ’ਤੇ ਵਰਕਿੰਗ ਮਾਡਲ ਬਣਾਏ ਗਏ। ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਮਾਡਲਾਂ ਸਬੰਧੀ ਜਾਣਕਾਰੀ ਦਿੱਤੀ। ਇਨ੍ਹਾਂ ਮੁਕਾਬਲਿਆਂ ਵਿਚ ਜੱਜ ਦੀ ਭੂਮਿਕਾ ਵਰੁਣ ਲਾਭਾ, ਵਿਕਾਸ ਤੇਜਾ, ਰਿੱਕੀ ਸ਼ਾਹੀ, ਕਪਿਲ ਦੇਵ ਸੋਨੀ, ਸੁਖਪਾਲ ਵਰਮਾ ਤੇ ਦੀਪਕ ਹਸੀਜਾ ਨੇ ਨਿਭਾਈ। ਇਸ ਮੌਕੇ ਵਿਦਿਆਰਥਣ ਸਿਮਰ ਧੀਮਾਨ, ਗੁਰਸਹਿਜ ਕੌਰ, ਪਵਨਪ੍ਰੀਤ ਕੌਰ ਅਤੇ ਗੁਰਕੀਰਤ ਕੌਰ ਨੇ ਵਰਕਿੰਗ ਮਾਡਲ ਬਣਾ ਕੇ ਪਹਿਲਾ, ਤ੍ਰਿਪਤਜੋਤ ਕੌਰ ਨੇ ਚੰਦਰਯਾਨ-3 ਤੇ ਮਾਡਲ ਬਣਾ ਕੇ ਦੂਜਾ, ਜਸਮੀਨ ਕੌਰ, ਚਾਂਦਨੀ ਨੇ ਤੀਜਾ, ਗਗਨਪ੍ਰੀਤ ਕੌਰ, ਮਹਿਕਪ੍ਰੀਤ ਕੌਰ ਨੇ ਚੌਥਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਸਕੂਲ ਮੁਖੀ ਆਦਰਸ਼ ਕੁਮਾਰ ਨੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁਖਵਿੰਦਰ ਥੌਰ, ਗੌਰਵ ਪਾਂਧੀ, ਗੁਰਚਰਨ ਸਿੰਘ, ਮੁਸਕਾਨ ਸ਼ਾਹੀ, ਹਰਜੀਤ ਕੌਰ, ਨਿਭਾ ਮਹਾਜਨ, ਪਿੰਕੀ ਸ਼ੌਰੀ, ਰਮਿੰਦਰਦੀਪ ਕੌਰ ਤੇ ਅਵਨੀਤ ਕੌਰ ਆਦਿ ਹਾਜ਼ਰ ਸਨ।