ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਹਿਕ ਮੈਨੀ ਤੁਲੀ ਦਾ ਕਾਵਿ ਸੰਗ੍ਰਹਿ ‘ਸਟਾਰਡਸਟ’ ਲੋਕ ਅਰਪਣ

09:46 AM Jun 01, 2024 IST
ਮਹਿਕ ਮੈਨੀ ਤੁਲੀ ਦਾ ਕਾਵਿ ਸੰਗ੍ਰਹਿ ‘ਸਟਾਰਡਸਟ’ ਲੋਕ ਅਰਪਣ ਕਰਦੇ ਹੋਏ ਪਤਵੰਤੇ।

ਪੱਤਰ ਪ੍ਰੇਰਕ
ਜਲੰਧਰ, 31 ਮਈ
ਇੰਟਰਨੈਸ਼ਨਲ ਕੰਪਨੀ ਨੀਵੀਆ ਦੀ ਸੀਨੀਅਰ ਪ੍ਰੋਡਕਟ ਮੈਨੇਜਰ ਮਹਿਕ ਮੈਨੀ ਤੁਲੀ ਨੇ ਜਲੰਧਰ ਪ੍ਰੈੱਸ ਕਲੱਬ ਵਿੱਚ ਆਪਣਾ ਪਹਿਲਾ ਕਾਵਿ ਸੰਗ੍ਰਹਿ ‘ਸਟਾਰਡਸਟ’ ਰਿਲੀਜ਼ ਕੀਤਾ। ਇਸ ਪੁਸਤਕ ਵਿੱਚ ਤਾਰਿਆਂ, ਗਲੈਕਸੀਆਂ ਅਤੇ ਬ੍ਰਹਿਮੰਡ ਦੇ ਸੰਦਰਭ ਵਿੱਚ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਕੁੱਲ 22 ਛੋਟੀਆਂ ਕਵਿਤਾਵਾਂ ਹਨ। ਕਵਿੱਤਰੀ ਨੇ ਇਨ੍ਹਾਂ ਕਵਿਤਾਵਾਂ ਵਿੱਚ ਜ਼ਿੰਦਗੀ ਦੇ ਵੱਖ-ਵੱਖ ਪਹਿਲੂਆਂ- ਇੱਕ ਕੁੜੀ ਦਾ ਆਪਣੇ ਪਰਿਵਾਰ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਨਾਲ ਪਹਿਲੀ ਮੁਲਾਕਾਤ, ਮਾਹਵਾਰੀ ਦਾ ਪਹਿਲਾ ਅਹਿਸਾਸ, ਦਿਲ ਟੁੱਟਣਾ ਅਤੇ ਛੋਟੀਆਂ-ਛੋਟੀਆਂ ਗੱਲਾਂ ਤੋਂ ਉੱਪਰ ਉੱਠਣ ਦੇ ਇਰਾਦੇ ਨੂੰ ਦਰਸਾਇਆ ਹੈ। ਉਸ ਨੇ ਕਿਹਾ ਕਿ ਉਸ ਦੇ ਪਤੀ ਇੰਜਨੀਅਰ ਗੌਰਵ ਤੁਲੀ ਹਰ ਸਮੇਂ ਵਿੱਚ ਉਸ ਦੇ ਨਾਲ ਖੜ੍ਹੇ ਰਹੇ ਹਨ, ਜਿਸ ਸਦਕਾ ਉਹ ਇਹ ਰਚਨਾ ਕਰ ਸਕੀ ਹੈ। ਇਸ ਮੌਕੇ ਮੁੱਖ ਮਹਿਮਾਨ ਡਾ. ਰਾਜੇਸ਼ ਕੁਮਾਰ, ਵਿਸ਼ੇਸ਼ ਮਹਿਮਾਨ ਸੁਰਿੰਦਰ ਸੈਣੀ, ਤੇਜਿੰਦਰ ਕੌਰ ਥਿੰਦ, ਪ੍ਰੋ. ਵਿਪਨ ਝਾਂਜੀ, ਪ੍ਰੋ. ਵੀਕੇ ਸਰੀਨ ਨੇ ਪ੍ਰੋਗਰਾਮ ’ਚ ਸ਼ਿਰਕਤ ਕੀਤੀ।

Advertisement

Advertisement