For the best experience, open
https://m.punjabitribuneonline.com
on your mobile browser.
Advertisement

ਮੇਘਾਲਿਆ: ਪੰਜਾਬੀ ਲੇਨ ਦੇ ਵਾਸੀ ਮੁੜ ਵਸੇਬੇ ਲਈ ਸਿਧਾਂਤਕ ਤੌਰ ’ਤੇ ਰਾਜ਼ੀ: ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ

09:10 PM Jun 23, 2023 IST
ਮੇਘਾਲਿਆ  ਪੰਜਾਬੀ ਲੇਨ ਦੇ ਵਾਸੀ ਮੁੜ ਵਸੇਬੇ ਲਈ ਸਿਧਾਂਤਕ ਤੌਰ ’ਤੇ ਰਾਜ਼ੀ  ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ
Advertisement

ਸ਼ਿਲਾਂਗ, 8 ਜੂਨ

Advertisement

ਮੇਘਾਲਿਆ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਸ਼ਿਲਾਂਗ ਵਿੱਚ ਪੰਜਾਬੀ ਲੇਨ ਦੇ ਵਸਨੀਕਾਂ ਨੇ 342 ਪਰਿਵਾਰਾਂ ਨੂੰ ਤਬਦੀਲ ਕਰਨ ਦੀ ਸੂਬਾ ਸਰਕਾਰ ਦੀ ਯੋਜਨਾ ਨੂੰ ਸਿਧਾਂਤਕ ਤੌਰ ‘ਤੇ ਸਵੀਕਾਰ ਕਰ ਲਿਆ ਹੈ। ਸਰਕਾਰ ਨੇ ਹਰੀਜਨ ਪੰਚਾਇਤ ਸਮਿਤੀ ਵੱਲੋਂ ਯੂਰਪੀਅਨ ਵਾਰਡ ਵਿੱਚ ਪੰਜਾਬੀ ਲੇਨ ਵਿੱਚ ਰਹਿੰਦੇ 342 ਪਰਿਵਾਰਾਂ ਵਿੱਚੋਂ ਹਰੇਕ ਨੂੰ 200 ਵਰਗ ਮੀਟਰ ਜ਼ਮੀਨ ਦੇਣ ਦੇ ਨਾਲ-ਨਾਲ ਉਨ੍ਹਾਂ ਦੇ ਮਕਾਨ ਬਣਾਉਣ ਦਾ ਖਰਚਾ ਚੁੱਕਣ ਦੀ ਮੰਗ ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਸਰਕਾਰ ਨੇ ਯੋਜਨਾ ਤਿਆਰ ਕੀਤੀ। ਚੀਫ਼ ਜਸਟਿਸ ਸੰਜੀਵ ਬੈਨਰਜੀ ਅਤੇ ਜਸਟਿਸ ਡਬਲਿਊ ਡੇਂਗਦੋਹ ਦੀ ਅਗਵਾਈ ਵਾਲੇ ਬੈਂਚ ਨੇ ਇਸ ਮਾਮਲੇ ਦੀ ਸੁਣਵਾਈ ਕਰਦਿਆਂ ਕਿਹਾ, ‘ਸੀਨੀਅਰ ਐਡਵੋਕੇਟ ਜਨਰਲ ਦੀ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਹਰੀਜਨ ਪੰਚਾਇਤ ਸਮਿਤੀ ਦੇ ਵਕੀਲ ਨੇ ਸਰਕਾਰ ਦੁਆਰਾ ਤਿਆਰ ਕੀਤੀ ਗਈ ਯੋਜਨਾ ਨਾਲ ਸਿਧਾਂਤਕ ਤੌਰ ‘ਤੇ ਸਹਿਮਤੀ ਜਤਾਈ ਹੈ ਪਰ ਕੁਝ ਖੇਤਰਾਂ ‘ਚ ਸੋਧਾਂ ਲਈ ਕੁਝ ਸੁਝਾਅ ਦਿੱਤੇ ਹਨ।” ਬੈਂਚ ਨੇ ਕਿਹਾ ਰਾਜ ਸੋਧ ਦੇ ਸੁਝਾਅ ‘ਤੇ ਵਿਚਾਰ ਕਰ ਰਿਹਾ ਹੈ, ਇਸ ਲਈ ਮਾਮਲੇ ਦੀ ਸੁਣਵਾਈ ਤਿੰਨ ਹਫਤਿਆਂ ਬਾਅਦ ਹੋਵੇਗੀ।

Advertisement
Advertisement
Advertisement
×