For the best experience, open
https://m.punjabitribuneonline.com
on your mobile browser.
Advertisement

ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜ ਰਹੀਆਂ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ: ਮੋਦੀ

05:23 PM May 05, 2024 IST
ਸਿਰਫ਼ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜ ਰਹੀਆਂ ਨੇ ਸਮਾਜਵਾਦੀ ਪਾਰਟੀ ਤੇ ਕਾਂਗਰਸ  ਮੋਦੀ
ਇਟਾਵਾ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ। -ਫੋਟੋ: ਪੀਟੀਆਈ
Advertisement

ਇਟਾਵਾ (ਉੱਤਰ ਪ੍ਰਦੇਸ਼), 5 ਮਈ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਜਵਾਦੀ ਪਾਰਟੀ ਅਤੇ ਕਾਂਗਰਸ ’ਤੇ ਸਿਰਫ਼ ਆਪਣੇ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜਨ ਦਾ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ‘ਸ਼ਾਹੀ ਪਰਿਵਾਰ’ ਦਾ ਵਾਰਿਸ ਹੀ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਬਣੇਗਾ, ਇਹ ਮਾੜੀ ਰਵਾਇਤ ‘ਚਾਹ ਵਾਲੇ’ ਨੇ ਖ਼ਤਮ ਕਰ ਦਿੱਤੀ ਹੈ। ਮੋਦੀ ਨੇ ਸਮਾਜਵਾਦੀ ਪਾਰਟੀ ਦੇ ਗੜ੍ਹ ਮੰਨੇ ਜਾਣ ਵਾਲੇ ਇਟਾਵਾ ਵਿੱਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਮੋਦੀ ਭਾਰਤ ਲਈ ਆਉਣ ਵਾਲੇ ਪੰਜ ਸਾਲ ਹੀ ਨਹੀਂ ਬਲਕਿ 25 ਸਾਲਾਂ ਦਾ ਰਸਤਾ ਬਣਾ ਰਿਹਾ ਹੈ। ਮੋਦੀ ਇਹ ਸਭ ਕਿਉਂ ਕਰ ਰਿਹਾ ਹੈ ਕਿਉਂਕਿ ਮੋਦੀ ਰਹੇ ਨਾ ਰਹੇ ਦੇਸ਼ ਹਮੇਸ਼ਾ ਰਹੇਗਾ।’’ ਉਨ੍ਹਾਂ ਕਿਹਾ, ‘‘ਇਹ ਸਮਾਜਵਾਦੀ ਪਾਰਟੀ ਤੇ ਕਾਂਗਰਸ ਵਾਲੇ ਕੀ ਕਰ ਰਹੇ ਹਨ? ਇਹ ਆਪਣੇ ਭਵਿੱਖ ਲਈ, ਆਪਣੇ ਬੱਚਿਆਂ ਦੇ ਭਵਿੱਖ ਲਈ ਚੋਣਾਂ ਲੜ ਰਹੇ ਹਨ।’’ -ਪੀਟੀਆਈ

Advertisement

Advertisement
Author Image

Advertisement
Advertisement
×