ਕਾਂਗਰਸੀ ਆਗੂ ਵੱਲੋਂ ਪਿੰਡਾਂ ਵਿੱਚ ਮੀਟਿੰਗਾਂ
08:44 PM Jun 23, 2023 IST
ਪੱਤਰ ਪ੍ਰੇਰਕ
Advertisement
ਸ਼ਾਹਬਾਦ ਮਾਰਕੰਡਾ, 8 ਜੂਨ
ਕਾਂਗਰਸ ਦੇ ਸਾਬਕਾ ਬਲਾਕ ਪ੍ਰਧਾਨ ਤੇ ਮੌਜੂਦਾ ਕੌਂਸਲਰ ਮੋਹਨ ਲਾਲ ਭਾਂਵਰਾ ਨੇ ਸ਼ਾਹਬਾਦ ਵਿਚ ਅੰਨਦਾਤਾ ਤੇ ਨਿਹੱਥੇ ਕਿਸਾਨਾਂ ‘ਤੇ ਅੰਨ੍ਹੇਵਾਹ ਹੋਏ ਲਾਠੀਚਾਰਜ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਸਰਕਾਰ ਕਿਸਾਨ ਹਿਤੈਸ਼ੀ ਨਹੀਂ ਹੈ। ਕਿਸਾਨਾਂ ਤੇ ਹੋਏ ਲਾਠੀਚਾਰਜ ਨੂੰ ਦੇਖਦੇ ਹੋਏ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਭਾਂਵਰਾ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਵਾਅਦਾ ਕੀਤਾ ਸੀ ਕਿ ਹਰ ਫਸਲ ਐੱਮਐੱਸਪੀ ‘ਤੇ ਖਰੀਦੀ ਜਾਵੇਗੀ ਤੇ ਹੁਣ ਉਹ ਵਾਅਦੇ ਤੋਂ ਮੁੱਕਰ ਰਹੀ ਹੈ। ਕਿਸਾਨਾਂ ਦੀ ਫਸਲ ਐੱਮਐੱਸਪੀ ‘ਤੇ ਖਰੀਦ ਨਹੀਂ ਰਹੀ ਸਗੋਂ ਕਿਸਾਨਾਂ ‘ਤੇ ਲਾਠੀਆਂ ਪੈ ਰਹੀਆਂ ਹਨ। ਮੋਹਨ ਲਾਲ ਭਾਂਵਰਾ ਅੱਜ ਹਲਕੇ ਦੇ ਪਿੰਡ ਸੁਰਖਪੁਰ, ਖੇੜਾ, ਅਟਵਾਨ ਵਿਚ ਹੱਥ ਨਾਲ ਹੱਥ ਜੋੜੋ ਅਭਿਆਨ ਤਹਿਤ ਕਿਸਾਨਾਂ ਨੂੰ ਸੰਬੋਧਨ ਕਰ ਰਹੇ ਸਨ।
Advertisement
Advertisement