ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਪਾਰੀਆਂ ਨਾਲ ਬੈਠਕ
ਪੱਤਰ ਪ੍ਰੇਰਕ
ਦਸੂਹਾ, 14 ਅਕਤੂਬਰ
ਇੱਥੇ ਸਹਾਇਕ ਆਬਕਾਰੀ ਤੇ ਕਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਠੁਕਰਾਲ ਦੀ ਅਗਵਾਈ ਹੇਠ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਵਪਾਰ ਮੰਡਲ ਦੀਆਂ ਵੱਖ ਵੱਖ ਟਰੇਡ ਯੂਨੀਅਨਾਂ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਏਈਟੀਸੀ ਜਤਿੰਦਰ ਕੌਰ ਤੇ ਈਟੀਓ ਸੰਦੀਪ ਸ਼ਰਮਾ ਵੱਲੋਂ ਵਪਾਰੀਆਂ ਨੂੰ ਵੱਧ ਤੋਂ ਵੱਧ ਜੀਐੱਸਟੀ ਦੇ ਬਿੱਲ ਕੱਟਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜੀਐੱਸਟੀ ਪ੍ਰਣਾਲੀ ਦੇਸ਼ ਤੇ ਵਪਾਰੀਆਂ ਦੇ ਹਿੱਤ ਵਿੱਚ ਹੈ। ਉਨ੍ਹਾਂ ਕਿਸੇ ਵੀ ਵਿਭਾਗੀ ਕਾਰਵਾਈ ਤੋਂ ਬਚਣ ਲਈ ਜੀਐੱਸਟੀ ਲਈ ਯੋਗ ਵਪਾਰੀਆਂ ਨੂੰ ਆਪਣੇ ਨੰਬਰ ਜਲਦ ਅਪਲਾਈ ਕਰਨ ਦੀ ਹਦਾਇਤ ਕੀਤੀ। ਪ੍ਰਧਾਨ ਗੱਗੀ ਠੁਕਰਾਲ ਨੇ ਅਧਿਕਾਰੀਆਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਜਾਗਰੂਕ ਕਰਨ ਲਈ ਜਲਦ ਹੀ ਵਪਾਰੀਆਂ ਨਾਲ ਬੈਠਕ ਕਰਨਗੇ। ਇਸ ਮੌਕੇ ਸਕੱਤਰ ਨਿਰਮਲ ਸਿੰਘ ਤਲਵਾੜ, ਰਵਿੰਦਰ ਕਾਲਾ, ਹਰਬਿੰਦਰ ਸਿੰਘ ਕਸਲੀ, ਤਰਸੇਮ ਸਿੰਘ ਖਾਲਸਾ, ਕੈਲਾਸ਼ ਡੋਗਰਾ, ਬਲਦੇਵ ਠਾਕੁਰ, ਰਾਜੂ ਠੁਕਰਾਲ, ਕੁੰਮਰਾ, ਦਵਿੰਦਰ ਰੋਜ਼ੀ, ਲਾਡੀ, ਸੁਖਵਿੰਦਰ ਰੰਮੀ ਤੇ ਮਨੂੰ ਪੁਰੀ ਆਦਿ ਵਾਪਰੀ ਮੌਜੂਦ ਸਨ।