ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਾਈਸ ਚਾਂਸਲਰ ਵੱੱਲੋਂ ਨਵੇਂ ਮੁੱਖ ਸਕੱਤਰ ਨਾਲ ਮੁਲਾਕਾਤ

07:16 AM Jul 06, 2023 IST
ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਮਿਲਦੇ ਹੋਏ ਪ੍ਰੋ. ਅਰਵਿੰਦ। -ਫੋਟੋ: ਭੰਗੂ

ਪਟਿਆਲਾ: ਹਾਲ ਹੀ ’ਚ ਪੰਜਾਬ ਦੇ ਮੁੱਖ ਸਕੱਤਰ ਬਣਾਏ ਅਨੁਰਾਗ ਵਰਮਾ ਨਾਲ ਅੱਜ ਪੰਜਾਬੀ ’ਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਮੁਲਾਕਾਤ ਕੀਤੀ। ਚੰਡੀਗੜ੍ਹ ’ਚ ਹੋਈ ਇਸ ਮੁਲਾਕਾਤ ਦੌਰਾਨ ਉਨ੍ਹਾਂ ਨੇ ਸ੍ਰੀ ਵਰਮਾ ਨੂੰ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਕੁਝ ਕਿਤਾਬਾਂ ਵੀ ਭੇਟ ਕੀਤੀਆਂ। ਇਸ ਸਬੰਧੀ ਵਾਈਸ ਚਾਂਸਲਰ ਨੇ ਦੱਸਿਆ ਕਿ ਇਸ ਦੌਰਾਨ ਸ੍ਰੀ ਵਰਮਾ ਨੇ ਪੰਜਾਬੀ ’ਵਰਸਿਟੀ ਨਾਲ ਆਪਣੀ ਦੋ ਪੱਖਾਂ ਤੋਂ ਵਿਸ਼ੇਸ਼ ਸਾਂਝ ਦਾ ਜ਼ਿਕਰ ਵੀ ਕੀਤਾ। ਉਹ ਜਿੱਥੇ ਇਸ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ ਹਨ, ਉੱਥੇ ਹੀ ਇੱਥੋਂ ਦੇ ਕਾਰਜਕਾਰੀ ਵਾਈਸ ਚਾਂਸਲਰ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ। ਪ੍ਰੋ. ਅਰਵਿੰਦ ਨੇ ਹੋਰ ਦੱਸਿਆ ਕਿ ਉਨ੍ਹਾਂ ਵੱਲੋਂ ਭਵਿੱੱਖ ਵਿੱਚ ਜਲਦ ਹੀ ਮਿਲ ਬੈਠਣ ਅਤੇ ਵਿਸਥਾਰ ਸਹਿਤ ਗੱਲ ਕਰਨ ਦੀ ਇੱਛਾ ਵੀ ਪ੍ਰਗਟਾਈ, ਤਾਂ ਕਿ ’ਵਰਸਿਟੀ ਦੀ ਬਿਹਤਰੀ ਲਈ ਵਿਉਂਤਬੰਦੀ ਕੀਤੀ ਜਾ ਸਕੇ। -ਖੇਤਰੀ ਪ੍ਰਤੀਨਿਧ

Advertisement

Advertisement
Tags :
ਸਕੱਤਰਚਾਂਸਲਰਨਵੇਂਮੁੱਖਮੁਲਾਕਾਤਵੱਲੋਂਵਾਈਸ
Advertisement