ਰਾਣਾ ਸੋਢੀ ਵੱਲੋਂ ਭਾਜਪਾ ਵਰਕਰਾਂ ਨਾਲ ਮੀਟਿੰਗ
08:47 AM Dec 12, 2024 IST
ਮਖੂ:
Advertisement
ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਰਾਣਾ ਸੋਢੀ ਨੇ ਅੱਜ ਮਖੂ ਤੇ ਮੱਲਾਂਵਾਲਾ ਨਗਰ ਪੰਚਾਇਤ ਲਈ ਚੋਣ ਲੜ ਰਹੇ ਸੰਭਾਵੀ ਉਮੀਦਵਾਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਨੂੰ ਫਾਈਲਾਂ ਤਿਆਰ ਕਰਨ ਲਈ ਕਿਹਾ। ਉਨ੍ਹਾਂ ਦੱਸਿਆ ਕਿ ਭਲਕੇ 12 ਦਸੰਬਰ ਨੂੰ ਮਖੂ ਅਤੇ ਮੱਲਾਂਵਾਲਾ ਨਗਰ ਪੰਚਾਇਤ ਵਿੱਚ ਕਾਗਜ਼ ਦਾਖਲ ਕੀਤੇ ਜਾਣਗੇ। ਮਖੂ ਅਤੇ ਮੱਲਾਂਵਾਲਾ ਨਗਰ ਪੰਚਾਇਤ ਦੇ ਤੇਰਾਂ ਦੇ ਤੇਰਾਂ ਵਾਰਡਾਂ ਵਿੱਚ ਭਾਜਪਾ ਦੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਅਵਤਾਰ ਸਿੰਘ ਮਿੰਨਾ ਜ਼ੀਰਾ ,ਰਾਹੁਲ ਖੋਖਰ,ਕਾਰਜ ਸਿੰਘ ਆਹਲਾ, ਸ਼ਮਸ਼ੇਰ ਕੱਕੜ, ਮਨਮੋਹਨ ਸਿੰਘ ਖੁਰਮਾ, ਬਲਦੇਵ ਸਿੰਘ ਪ੍ਰਧਾਨ ਭਾਜਪਾ ਮੰਡਲ ਮੱਲਾਂਵਾਲਾ, ਸ਼ਾਮ ਸੁੰਦਰ ਆਦਿ ਸਮੇਤ ਬੀਜੇਪੀ ਵਰਕਰ ਹਾਜ਼ਰ ਸਨ। -ਨਿੱਜੀ ਪੱਤਰ ਪ੍ਰੇਰਕ
Advertisement
Advertisement