ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਰਿਆਣਾ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਬੰਧੀ ਮੀਟਿੰਗ

07:13 AM Jan 03, 2025 IST
ਚੋਣਾਂ ਸਬੰਧੀ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਡੀਸੀ ਮਨੋਜ ਕੁਮਾਰ।

ਦਵਿੰਦਰ ਸਿੰਘ
ਯਮੁਨਾਨਗਰ, 2 ਜਨਵਰੀ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੇ ਸਬੰਧ ਵਿਚ ਅੱਜ ਵਾਰਡ- 8 ਰਾਦੌਰ, ਵਾਰਡ- 9 ਜਗਾਧਰੀ ਅਤੇ ਵਾਰਡ-10 ਬਿਲਾਸਪੁਰ ਲਈ ਬੈਲਟ ਯੂਨਿਟ ਅਤੇ ਈਵੀਐੱਮ ਦੀ ਕੰਟਰੋਲ ਯੂਨਿਟ ਦੀ ਪਹਿਲੀ ਰੈਂਡਮਾਈਜੇਸ਼ਨ ਕਰਵਾਈ ਗਈ । ਇਹ ਕੰਮ ਜ਼ਿਲ੍ਹਾ ਸਕੱਤਰੇਤ ਦੇ ਆਡੀਟੋਰੀਅਮ ਵਿੱਚ ਡਿਪਟੀ ਕਮਿਸ਼ਨਰ ਕੈਪਟਨ ਮਨੋਜ ਕੁਮਾਰ, ਰਿਟਰਨਿੰਗ ਅਫ਼ਸਰ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਾਧਰੀ ਵਾਰਡ-8 ਅਤੇ ਐੱਸਡੀਐੱਮ ਰਾਦੌਰ ਜੈ ਪ੍ਰਕਾਸ਼, ਰਿਟਰਨਿੰਗ ਅਫ਼ਸਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਗਾਧਰੀ ਵਾਰਡ-9 ਅਤੇ ਐੱਸਡੀਐੱਮ ਜਗਾਧਰੀ ਸੋਨੂੰ ਰਾਮ, ਵਾਰਡ-10, ਸਬ-ਤਹਿਸੀਲਦਾਰ ਬਿਲਾਸਪੁਰ ਸਹਾਇਕ ਰਿਟਰਨਿੰਗ ਅਫ਼ਸਰ ਦਲਜੀਤ ਸਿੰਘ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਕੀਤਾ ਗਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਚੋਣਾਂ ਨੂੰ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਦੱਸਿਆ ਕਿ ਬੈਲਟ ਯੂਨਿਟ ਅਤੇ ਈਵੀਐੱਮ ਮਸ਼ੀਨ ਦੇ ਕੰਟਰੋਲ ਯੂਨਿਟ ਦੀ ਪਹਿਲੀ ਰੈਂਡਮਾਈਜੇਸ਼ਨ ਵਾਰਡ ਨੰਬਰ 8, 9 ਅਤੇ 10 ਲਈ ਕੀਤੀ ਗਈ, ਜਿਸ ਵਿੱਚ ਵਾਰਡ ਨੰਬਰ ਦੇ ਹਿਸਾਬ ਨਾਲ ਨਿਰਧਾਰਤ ਬੂਥਾਂ ਤੋਂ ਇਲਾਵਾ 20 ਫ਼ੀਸਦ ਰਾਖਵੀਂ ਈਵੀਐੱਮ ਮਸ਼ੀਨ ਅਤੇ 30 ਫ਼ੀਸਦ ਬੈਲਟ ਯੂਨਿਟ ਅਤੇ ਕੰਟਰੋਲ ਯੂਨਿਟ ਦਾ ਰੈੱਡਮਾਈਜੇਸ਼ਨ ਕੀਤਾ ਗਿਆ। ਇਸ ਦੌਰਾਨ ਉਪ ਜ਼ਿਲ੍ਹਾ ਚੋਣ ਅਫ਼ਸਰ ਅਤੇ ਸੀਟੀਐੱਮ ਪਿਊਸ਼ ਗੁਪਤਾ, ਜ਼ਿਲ੍ਹਾ ਮਾਲ ਅਫ਼ਸਰ ਅਤੇ ਨੋਡਲ ਅਫ਼ਸਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣ ਵਿਕਾਸ ਸਿੰਘ, ਡੀਆਈਓ ਵਿਨੈ ਗੁਲਾਟੀ, ਨਾਇਬ ਤਹਿਸੀਲਦਾਰ ਗੁਲਸ਼ਨ ਸ਼ਰਮਾ ਸਣੇ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।

Advertisement

Advertisement