ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਮੈਂਬਰਾਂ ਦੀ ਇਕੱਤਰਤਾ
ਨਿੱਜੀ ਪੱਤਰ ਪ੍ਰੇਰਕ
ਚਮਕੌਰ ਸਾਹਿਬ, 17 ਦਸੰਬਰ
ਇਥੇ ਸਾਹਿਤ ਸਭਾ ਬਹਿਰਾਮਪੁਰ ਬੇਟ ਦੇ ਮੈਂਬਰਾਂ ਦੀ ਮੀਟਿੰਗ ਸ਼ਾਇਰ ਕੁਲਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਬ ਮੋਹਣ ਲਾਲ ਰਾਹੀ, ਹਰਨਾਮ ਸਿੰਘ ਡੱਲਾ, ਮੋਹਿਤ ਕੁਮਾਰ, ਸੁਰਿੰਦਰ ਸਿੰਘ ਰਸੂਲਪੁਰ, ਲੇਖ ਰਾਜ ਧੀਰ, ਕੰਵਰਫੂਲ ਸਿੰਘ, ਮਨਮੋਹਣ ਸਿੰਘ, ਜਗਤਾਰ ਸਿੰਘ, ਬੇਬੀ ਜਸ਼ਨਦੀਪ ਕੌਰ, ਕਮਲਪ੍ਰੀਤ ਕੌਰ ਅਤੇ ਬੇਬੀ ਪ੍ਰੀਤੀ, ਡਾ. ਰਾਜਪਾਲ ਸਿੰਘ , ਰਘਬੀਰ ਸਿੰਘ ਮਹਿਰਮ ,ਯਾਦਵਿੰਦਰ ਸਿੰਘ ਰਾਜੀ ਅਤੇ ਡਾ. ਦੌਲਤ ਰਾਮ ਲੋਈ ਸ਼ਾਮਲ ਹੋਏ। ਸ਼ੁਰੂਆਤੀ ਦੌਰ ਵਿੱਚ ਸਾਹਿਤਕਾਰਾਂ ਵਲੋਂ ਪਿਛਲੇ ਮਹੀਨੇ ਪੜ੍ਹੀਆਂ ਗਈਆਂ ਪੁਸਤਕਾਂ ਦੀ ਸਮੀਖਿਆ ਕੀਤੀ ਗਈ। ਕੁਲਵਿੰਦਰ ਨੇ ਗੁਰਮੀਤ ਕੜਿਆਲਵੀ ਦੀ ਪੁਸਤਕ ‘ਬੰਦ ਦਰਵਾਜ਼ੇ’, ਸੁਰਿੰਦਰ ਸਿੰਘ ਰਸੂਲਪੁਰ ਨੇ ‘ਗ਼ਦਰੀ ਬਾਬਿਆਂ ਦਾ ਜੀਵਨ’, ਹਰਨਾਮ ਸਿੰਘ ਡੱਲਾ ਨੇ ‘ਸੁਰਜੀਤ ਰਾਮਪੁਰੀ ਦੇ ਚੋਣਵੇਂ ਗੀਤ’, ਅਜੈ ਤਨਵੀਰ ਦੇ ਗ਼ਜ਼ਲ ਸੰਗ੍ਰਹਿ ‘ਫਤਵਿਆਂ ਦੇ ਦੌਰ ਵਿੱਚ’ ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਲੇਖ ਮਾਲਾ ‘ਇੱਕ ਦੁਨੀਆਂ ਦੇ ਤੇਰਾਂ ਸੁਪਨੇ’, ਡਾ. ਰਾਜਪਾਲ ਸਿੰਘ ਨੇ ਵਰਿੰਦਰ ਵਾਲੀਆ ਦੀ ‘ਵਿਰਾਸਤੀ ਸ਼ਹਿਰ’ ਤੇ ਸਰੂਪ ਸਿੰਘ ਅਲੱਗ ਦੀ ‘ਧੰਨ ਨਾਨਕ ਤੇਰੀ ਵੱਡੀ ਕਮਾਈ’, ਮੋਹਿਤ ਕੁਮਾਰ ਨੇ ਰੌਬਰਟ ਕਿਉਸਕੀ ਦੀ ਪੁਸਤਕ ‘ਰਿੱਚ ਡੈਡ ਪੂਅਰ ਡੈਡ’ ਤੇ ਲਾਉਸ ਹੇ ਦੀ ‘ਯੂ ਕੈਨ ਹੀਲ ਯੋਅਰ ਲਾਈਫ’ ਪੜ੍ਹੀਆਂ ਅਤੇ ਪੜ੍ਹੀਆਂ ਗਈਆਂ ਪੁਸਤਕਾਂ ਦੇ ਵਿਸ਼ਿਆਂ ਉੱਤੇ ਆਪੋ ਆਪਣੇ ਵਿਚਾਰ ਰੱਖੇ। ਮੀਟਿੰਗ ਦੌਰਾਨ ਇੱਕ ਮਤੇ ਰਾਹੀਂ ਪਾਸ ਕੀਤਾ ਗਿਆ ਕਿ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਉੱਤੇ 21 ਦਸੰਬਰ ਨੂੰ ਸਭਾ ਵਲੋਂ ਇੱਕ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ