For the best experience, open
https://m.punjabitribuneonline.com
on your mobile browser.
Advertisement

Rail Roko: ਪੰਜਾਬ ਵਿਚ ਕਿਸਾਨਾਂ ਵੱਲੋਂ ਤਿੰਨ ਘੰਟਿਆਂ ਲਈ ‘ਰੇਲ ਰੋਕੋ’ ਪ੍ਰਦਰਸ਼ਨ

12:59 PM Dec 18, 2024 IST
rail roko  ਪੰਜਾਬ ਵਿਚ ਕਿਸਾਨਾਂ ਵੱਲੋਂ ਤਿੰਨ ਘੰਟਿਆਂ ਲਈ ‘ਰੇਲ ਰੋਕੋ’ ਪ੍ਰਦਰਸ਼ਨ
ਰੇਲ ਰੋਕੋ ਦੇ ਸੱਦੇ ਤਹਿਤ ਕਿਸਾਨ ਬੁੱਧਵਾਰ ਨੂੰ ਪਟਿਆਲਾ ਦੇ ਰੇਲਵੇ ਸਟੇਸ਼ਨ ’ਤੇ ਰੇਲ ਟਰੈਕ ’ਤੇ ਧਰਨਾ ਦਿੰਦੇ ਹੋਏ। ਫੋਟੋ: ਰਾਜੇਸ਼ ਸੱਚਰ
Advertisement

ਚੰਡੀਗੜ੍ਹ, 18 ਦਸੰਬਰ
ਕਿਸਾਨਾਂ ਨੇ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਸਣੇ ਆਪਣੀਆਂ ਹੋਰਨਾਂ ਬਕਾਇਆ ਮੰਗਾਂ ਬਾਰੇ ਕੇਂਦਰ ਸਰਕਾਰ ’ਤੇ ਦਬਾਅ ਬਣਾਉਣ ਲਈ ‘ਰੇਲ ਰੋਕੋ’ ਪ੍ਰਦਰਸ਼ਨ ਤਹਿਤ ਪੰਜਾਬ ਦੇ ਵੱਖ ਵੱਖ ਹਿੱਸਿਆਂ (ਕਰੀਬ 18 ਥਾਵਾਂ ਉੱਤੇ) ਰੇਲਵੇ ਟਰੈਕ ਜਾਮ ਕਰ ਦਿੱਤੇ ਹਨ। ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੁਕਤੀ ਮੋਰਚਾ ਵੱਲੋ ਦਿੱਤੇ ਸੱਦੇ ਤਹਿਤ ਕਿਸਾਨ ਦੁਪਹਿਰੇ 12 ਵਜੇ ਤੋਂ ਸ਼ਾਮੀਂ 3 ਵਜੇ ਤੱਕ ਤਿੰਨ ਘੰਟਿਆਂ ਲਈ ਇਨ੍ਹਾਂ ਰੇਲ ਮਾਰਗਾਂ ਨੂੰ ਜਾਮ ਰੱਖਣਗੇ।

Advertisement

Advertisement

ਕਿਸਾਨਾਂ ਵੱਲੋਂ ਜਿਨ੍ਹਾਂ ਥਾਵਾਂ ’ਤੇ ਰੇਲਾਂ ਰੋਕੀਆਂ ਜਾਣੀਆਂ ਹਨ, ਉਨ੍ਹਾਂ ਵਿਚ ਮੋਗਾ, ਫ਼ਰੀਦਕੋਟ, ਗੁਰਦਾਸਪੁਰ ਵਿਚ ਕਾਦੀਆਂ ਤੇ ਬਟਾਲਾ, ਜਲੰਧਰ ਵਿਚ ਫਿਲੌਰ, ਹੁਸ਼ਿਆਰਪੁਰ ਵਿਚ ਟਾਂਡਾ, ਦਸੂਹਾ, ਮਾਹਿਲਪੁਰ, ਫਿਰੋਜ਼ਪੁਰ ਵਿਚ ਤਲਵੰਡੀ ਭਾਈ, ਲੁਧਿਆਣਾ ਵਿਚ ਸਾਹਨੇਵਾਲ, ਪਟਿਆਲਾ ਵਿਚ ਸ਼ੰਭੂ, ਮੁਹਾਲੀ ਤੇ ਸੰਗਰੂਰ ਵਿਚ ਲਹਿਰਾ ਤੇ ਸੁਨਾਮ ਸ਼ਾਮਲ ਹਨ।

ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਕਿਸਾਨ 13 ਫਰਵਰੀ ਤੋਂ ਪੰਜਾਬ ਤੇ ਹਰਿਆਣਾ ਦੇ ਸ਼ੰਭੂ ਤੇ ਖਨੌਰੀ ਬਾਰਡਰਾਂ ’ਤੇ ਡੇਰੇ ਲਾਈ ਬੈਠੇ ਹਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਐੱਮਐੱਸਪੀ ਦੀ ਕਾਨੂੰਨੀ ਗਾਰੰਟੀ ਤੇ ਹੋਰਨਾਂ ਬਕਾਇਆ ਕਿਸਾਨੀ ਮੰਗਾਂ ਦੀ ਪੂਰਤੀ ਲਈ ਪਿਛਲੇ ਤਿੰਨ ਹਫ਼ਤਿਆਂ ਤੋਂ ਖਨੌਰੀ ਬਾਰਡਰ ’ਤੇ ਮਰਨ ਵਰਤ ’ਤੇ ਬੈਠੇ ਹਨ। -ਪੀਟੀਆਈ

ਇਨ੍ਹਾਂ 18 ਥਾਵਾਂ 'ਤੇ ਪ੍ਰਦਰਸ਼ਨ ਕਰ ਰਹੇ ਹਨ ਕਿਸਾਨ

ਜ਼ਿਲ੍ਹਾ ਮੋਗਾ: ਜਿਤਵਾਲ, ਡਗਰੂ, ਮੋਗਾ ਸਟੇਸ਼ਨ
ਜ਼ਿਲ੍ਹਾ ਫਰੀਦਕੋਟ: ਫਰੀਦਕੋਟ ਸਟੇਸ਼ਨ
ਜ਼ਿਲ੍ਹਾ ਗੁਰਦਾਸਪੁਰ: ਪਲੇਟਫਾਰਮ ਕਾਦੀਆਂ, ਫਤਿਹਗੜ੍ਹ ਚੂੜੀਆਂ, ਬਟਾਲਾ ਪਲੇਟਫਾਰਮ
ਜ਼ਿਲ੍ਹਾ ਜਲੰਧਰ: ਲੋਹੀਆਂ ਖਾਸ, ਫਿਲੌਰ, ਜਲੰਧਰ ਕੈਂਟ, ਢਿੱਲਵਾਂ
ਜ਼ਿਲ੍ਹਾ ਪਠਾਨਕੋਟ: ਪਰਮਾਨੰਦ ਪਲੇਟਫਾਰਮ
ਜ਼ਿਲ੍ਹਾ ਹੁਸ਼ਿਆਰਪੁਰ: ਟਾਂਡਾ, ਦਸੂਹਾ, ਹੁਸ਼ਿਆਰਪੁਰ ਪਲੇਟਫਾਰਮ, ਮਡਿਆਲਾ, ਮਾਹਿਲਪੁਰ, ਭੰਗਾਲਾ
ਜ਼ਿਲ੍ਹਾ ਫ਼ਿਰੋਜ਼ਪੁਰ: ਮੱਖੂ, ਮੱਲਾਂ ਵਾਲਾ, ਤਲਵੰਡੀ ਭਾਈ, ਬਸਤੀ ਟਾਂਕਾਂ ਵਾਲੀ, ਜਗਰਾਉਂ
ਜ਼ਿਲ੍ਹਾ ਲੁਧਿਆਣਾ : ਸਾਹਨੇਵਾਲ
ਜ਼ਿਲ੍ਹਾ ਪਟਿਆਲਾ: ਰੇਲਵੇ ਸਟੇਸ਼ਨ ਪਟਿਆਲਾ, ਸ਼ੰਭੂ ਸਟੇਸ਼ਨ, ਧਾਤਲਾਂ ਰੇਲਵੇ ਸਟੇਸ਼ਨ
ਜ਼ਿਲ੍ਹਾ ਮੁਹਾਲੀ: ਫੇਜ਼ 11 ਰੇਲਵੇ ਸਟੇਸ਼ਨ ਅਤੇ ਪਿੰਡ ਸਰਸੀਨੀ ਰੇਲਵੇ ਫਾਟਕ
ਜ਼ਿਲ੍ਹਾ ਸੰਗਰੂਰ: ਸੁਨਾਮੀ ਅਤੇ ਲਹਿਰਾਂ
ਜ਼ਿਲ੍ਹਾ ਮਲੇਰਕੋਟਲਾ: ਅਹਿਮਦਗੜ੍ਹ
ਜ਼ਿਲ੍ਹਾ ਮਾਨਸਾ: ਮਾਨਸਾ ਮੇਨ, ਬਰੇਟਾ
ਜ਼ਿਲ੍ਹਾ ਰੂਪਨਗਰ: ਰੇਲਵੇ ਸਟੇਸ਼ਨ ਰੂਪਨਗਰ
ਜ਼ਿਲ੍ਹਾ ਅੰਮ੍ਰਿਤਸਰ: ਦੇਵੀਦਾਸਪੁਰਾ, ਬਿਆਸ, ਪੰਧੇਰ ਕਲਾਂ, ਕੱਥੂ ਨੰਗਲ, ਰਾਮਦਾਸ, ਜਹਾਂਗੀਰ, ਝਾਂਡੇ।
ਜ਼ਿਲ੍ਹਾ ਫਾਜ਼ਿਲਕਾ: ਰੇਲਵੇ ਸਟੇਸ਼ਨ
ਜ਼ਿਲ੍ਹਾ ਤਰਨਤਾਰਨ: ਪੱਟੀ, ਖੇਮਕਰਨ, ਰੇਲਵੇ ਸਟੇਸ਼ਨ ਤਰਨ ਤਾਰਨ
ਜ਼ਿਲ੍ਹਾ ਨਵਾਂਸ਼ਹਿਰ: ਬਹਿਰਾਮ
ਜ਼ਿਲ੍ਹਾ ਬਠਿੰਡਾ: ਰਾਮਪੁਰਾ
ਜ਼ਿਲ੍ਹਾ ਕਪੂਰਥਲਾ: ਹਮੀਰਾ, ਸੁਲਤਾਨਪੁਰ, ਲੋਧੀ ਅਤੇ ਫਗਵਾੜਾ
ਜ਼ਿਲ੍ਹਾ ਮੁਕਤਸਰ: ਮਲੋਟ

Advertisement
Author Image

Advertisement