For the best experience, open
https://m.punjabitribuneonline.com
on your mobile browser.
Advertisement

ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਇਜਲਾਸ

08:34 AM Mar 31, 2024 IST
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਇਜਲਾਸ
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇਵੀਗੜ੍ਹ ਦੇ ਇਜਲਾਸ ਦੀ ਝਲਕ। -ਫੋਟੋ: ਨੌਗਾਵਾਂ
Advertisement

ਪੱਤਰ ਪ੍ਰੇਰਕ
ਦੇਵੀਗੜ੍ਹ, 30 ਮਾਰਚ
ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦਾ ਸਾਲਾਨਾ ਜਨਰਲ ਇਜਲਾਸ ਬੈਂਕ ਦੇ ਅਹਾਤੇ ਵਿੱਚ ਪ੍ਰਧਾਨ ਗੁਰਪਿੰਦਰ ਸਿੰਘ ਮੌਹਲਗੜ੍ਹ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਇਜਲਾਸ ਵਿੱਚ ਬੈਂਕ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਬੈਂਕ ਦੇ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੈਂਕ ਦੇ ਕਰਜ਼ਦਾਰਾਂ ਨੂੰ ਆਪਣੇ ਕਰਜ਼ੇ ਦੀਆਂ ਕਿਸ਼ਤਾਂ ਸਮੇਂ ਸਿਰ ਵਾਪਸ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਬੈਂਕ ਦੀ ਕਾਰਗੁਜ਼ਾਰੀ ਹਮੇਸ਼ਾਂ ਵਾਂਗ ਵਧੀਆ ਬਣੀ ਰਹੇ। ਇਸ ਮੌਕੇ ਬੈਂਕ ਦੇ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ ਅਤੇ ਸ਼ਾਖਾ ਪ੍ਰਬੰਧਕ ਰੋਹਿਤ ਟੰਡਨ ਨੇ ਬੈਂਕ ਦੀ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਾ ਵੇਰਵਾ ਬੈਂਕ ਦੇ ਚੇਅਰਮੈਨ, ਨਿਰਦੇਸ਼ਕ ਅਤੇ ਗਾਹਕਾਂ ਨਾਲ ਸਾਂਝਾ ਕੀਤਾ। ਬੈਂਕ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਪਿੰਦਰ ਸਿੰਘ ਮੋਹਲਗੜ੍ਹ ਪ੍ਰਧਾਨ, ਪਰਮਜੀਤ ਸਿੰਘ ਮਹਿਮੂਦਪੁਰ ਉਪ ਚੇਅਰਮੈਨ, ਪ੍ਰਦੀਪ ਪਠਾਣਮਾਜਰਾ, ਮਹਿਮਾ ਸਿੰਘ ਕਰਤਾਰਪੁਰ, ਜਸਵੀਰ ਕੌਰ ਚੂਹਟ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਖਾਲਸਪੁਰ ਮੀਤ ਪ੍ਰਧਾਨ, ਸੁਰਿੰਦਰ ਸਿੰਘ ਸਵਾਈ ਸਿੰਘ ਵਾਲਾ, ਸੰਤੋਸ਼ ਕੁਮਾਰ ਮਸੀਂਗਣ ਕਮੇਟੀ ਮੈਂਬਰ, ਬਲਿਹਾਰ ਸਿੰਘ ਹਾਜੀਪੁਰ ਕਮੇਟੀ ਮੈਂਬਰ, ਹਰਵਿੰਦਰ ਕੌਰ ਖਤੌਲੀ ਕਮੇਟੀ ਮੈਂਬਰ ਤੇ ਬੈਂਕ ਮੈਨੇਜਰ ਰੋਹਿਤ ਟੰਡਨ ਆਦਿ ਮੌਜੂਦ ਸਨ।

Advertisement

Advertisement
Author Image

sanam grng

View all posts

Advertisement
Advertisement
×