ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪਾਬੰਦੀਸ਼ੁਦਾ ਕੈਪਸੂਲ ਮਿਲਣ ’ਤੇ ਮੈਡੀਕਲ ਸਟੋਰ ਸੀਲ

06:31 AM Nov 20, 2024 IST

ਪੱਤਰ ਪੇ੍ਰਰਕ
ਕਾਲਾਂਵਾਲੀ, 19 ਨਵੰਬਰ
ਖੇਤਰ ਦੀ ਸਿੰਘਪੁਰਾ ਚੌਕੀ ਪੁਲੀਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਡਰੱਗ ਇੰਸਪੈਕਟਰ ਡਾ. ਕੇਸ਼ਵ ਵਸ਼ਿਸ਼ਟ ਸਮੇਤ ਗਸ਼ਤ ਦੌਰਾਨ ਫਰੈਂਡਜ਼ ਫਾਰਮੇਸੀ ਮੈਡੀਕਲ ਸਟੋਰ ਤੋਂ 420 ਨਸ਼ੀਲੇ ਕੈਪਸੂਲ ਬਰਾਮਦ ਕੀਤੇ ਅਤੇ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਚੌਕੀ ਦੇ ਇੰਚਾਰਜ ਚੰਨਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਪਿੰਡ ਸਿੰਘਪੁਰਾ ਵਿੱਚ ਫਰੈਂਡਜ਼ ਫਾਰਮੇਸੀ ਮੈਡੀਕਲ ਸਟੋਰ ਦਾ ਮਾਲਕ ਨਸ਼ੀਲੇ ਕੈਪਸੂਲ ਵੇਚ ਰਿਹਾ ਹੈ, ਜਿਸ ’ਤੇ ਉਨ੍ਹਾਂ ਤੁਰੰਤ ਆਪਣੀ ਟੀਮ ਅਤੇ ਡਰੱਗ ਇੰਸਪੈਕਟਰ ਡਾ. ਕੇਸ਼ਵ ਵਸ਼ਿਸ਼ਟ ਸਮੇਤ ਮੈਡੀਕਲ ਸਟੋਰ ਦੀ ਚੈਕਿੰਗ ਕੀਤੀ। ਉਨ੍ਹਾਂ ਕਿਹਾ ਕਿ ਸਟੋਰ ਮਾਲਕ ਗਗਨਦੀਪ ਸਿੰਘ ਵਾਸੀ ਸਿੰਘਪੁਰਾ ਪਾਸੋਂ 420 ਕੈਪਸੂਲ ਬਰਾਮਦ ਕਰ ਕੇ ਨਿਯਮਾਂ ਅਨੁਸਾਰ ਕਾਰਵਾਈ ਕਰਦਿਆਂ ਮੈਡੀਕਲ ਨੂੰ ਸੀਲ ਕਰ ਦਿੱਤਾ ਗਿਆ।

Advertisement

Advertisement