ਚਿੰਤਪੁਰਨੀ ਮੰਦਰ ’ਚ ਮੈਡੀਕਲ ਜਾਂਚ ਕੈਂਪ
07:15 AM Jan 05, 2025 IST
Advertisement
ਭੁੱਚੋ ਮੰਡੀ: ਸ੍ਰੀ ਚਿੰਤਪੁਰਨੀ ਮੰਦਰ ਭੁੱਚੋ ਕੈਂਚੀਆਂ ਵਿੱਚ ਨੈਣ ਜੋਤੀ ਚੈਰੀਟੇਬਲ ਸੁਸਾਇਟੀ ਦੁਆਰਾ ਚੱਲ ਰਹੇ ਸ੍ਰੀ ਰਾਮ ਸਰੂਪ ਜਿੰਦਲ ਮੈਮੋਰੀਅਲ ਚੈਰੀਟੇਬਲ ਅੱਖਾਂ ਦੇ ਹਸਪਤਾਲ ਵਿੱਚ ਡਾ. ਸਵਤੰਤਰ ਗੁਪਤਾ ਨੇ 83 ਮਰੀਜ਼ਾਂ ਦੀ ਜਾਂਚ ਕੀਤੀ ਅਤੇ 10 ਮਰੀਜ਼ਾਂ ਦੀਆਂ ਅੱਖਾਂ ਦੇ ਅਪਰੇਸ਼ਨ ਕਰਵਾਏ। ਸ੍ਰੀ ਮਹਿੰਦਰ ਮੁਕੇਸ਼ ਬਾਂਸਲ ਚੈਰੀਟੇਬਲ ਦੰਦਾਂ ਦੇ ਹਸਪਤਾਲ ਵਿੱਚ ਡਾ. ਅੰਸ਼ੂ ਗਰਗ (ਐੱਮਡੀਐੱਸ) ਅਤੇ ਡਾ. ਨਾਪੁਰ ਨੇ 23 ਮਰੀਜ਼ਾਂ ਦਾ ਇਲਾਜ ਕੀਤਾ ਅਤੇ ਸ੍ਰੀਮਤੀ ਵਿਜੈ ਲਕਸ਼ਮੀ ਚੈਰੀਟੇਬਲ ਔਰਤ ਰੋਗ ਹਸਪਤਾਲ ਵਿੱਚ ਡਾ. ਸ਼ਾਇਨਾ ਕਾਂਸਲ ਨੇ 8 ਮਰੀਜ਼ਾਂ ਦੀ ਜਾਂਚ ਕੀਤੀ। ਲੈਬ ਇੰਚਾਰਜ ਵਿਨੋਦ ਗੋਇਲ ਨੇ ਦੱਸਿਆ ਕਿ ਲਾਲਾ ਵਾਸੁਦੇਵ ਮੰਗਲਾ ਚੈਰੀਟੇਬਲ ਲੈਬ ਵਿੱਚ ਸਾਰੇ ਟੈਸਟ ਸਰਕਾਰੀ ਰੇਟ ’ਤੇ ਕੰਪਿਊਟਰਾਈਜ਼ਡ ਮਸ਼ੀਨਾਂ ਨਾਲ ਕੀਤੇ ਜਾਂਦੇ ਹਨ। ਮੰਦਰ ਦੇ ਸੰਸਥਾਪਕ ਜੋਗਿੰਦਰ ਪਾਲ ਅਤੇ ਚੇਅਰਮੇਨ ਪਵਨ ਬਾਂਸਲ ਨੇ ਮੈਡੀਕਲ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। -ਪੱਤਰ ਪ੍ਰੇਰਕ
Advertisement
Advertisement