ਮੀਡੀਆ ਮੁਗਲ ਰੂਪਰਟ ਮਰਡੋਕ 92 ਸਾਲ ਦੀ ਉਮਰੇ ਕਰਵਾਏਗਾ 5ਵਾਂ ਵਿਆਹ, 62 ਸਾਲਾ ਐਲੇਨਾ ਨਾਲ ਕੀਤੀ ਮੰਗਣੀ
01:04 PM Mar 08, 2024 IST
ਨਿਊਯਾਰਕ, 8 ਮਾਰਚ
92 ਸਾਲਾ ਮੀਡੀਆ ਮੁਗਲ ਰੂਪਰਟ ਮਰਡੋਕ ਨੇ ਸੇਵਾਮੁਕਤ ਮੋਲੀਕਿਊਲਰ ਬਾਇਓਲੋਜਿਸਟ 62 ਸਾਲਾ ਐਲੇਨਾ ਜ਼ੂਕੋਵਾ ਨਾਲ ਮੰਗਣੀ ਕਰ ਲਈ ਹੈ। ਦੋਵੇਂ 1 ਜੂਨ ਨੂੰ ਆਪਣੇ ਕੈਲੀਫੋਰਨੀਆ ’ਚ ਵਿਆਹ ਕਰਨਗੇ। ਮਰਡੋਕ ਨੇ ਆਪਣੀ ਤੀਜੀ ਪਤਨੀ ਵੇਂਡੀ ਡੇਂਗ ਦੁਆਰਾ ਉਸ ਨੂੰ ਮਿਲਣ ਤੋਂ ਬਾਅਦ ਗਰਮੀਆਂ ਦੌਰਾਨ ਜ਼ੁਕੋਵਾ ਨੂੰ ਦੇਖਣਾ ਸ਼ੁਰੂ ਕੀਤਾ। ਸਾਲ 2023 ਵਿੱਚ ਮਰਡੋਕ ਨੇ ਐਨ ਲੈਸਲੇ ਸਮਿਥ ਨਾਲ ਆਪਣੀ ਮੰਗਣੀ ਦਾ ਐਲਾਨ ਕੀਤਾ ਸੀ ਤੇ ਪਰ ਉਸ ਨੇ ਕੁਝ ਹਫ਼ਤਿਆਂ ਬਾਅਦ ਇਸ ਨੂੰ ਤੋੜ ਦਿੱਤਾ। ਆਗਾਮੀ ਜੂਨ ਵਿੱਚ ਮਰਡੋਕ ਦਾ ਪੰਜਵਾਂ ਵਿਆਹ ਹੋਵੇਗਾ।
Advertisement
Advertisement