For the best experience, open
https://m.punjabitribuneonline.com
on your mobile browser.
Advertisement

ਮਾਇਆਵਤੀ ਨੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ‘ਦੋਹਰੇ ਮਾਪਦੰਡਾਂ’ ਤੋਂ ਲੋਕਾਂ ਨੂੰ ਕੀਤਾ ਸੁਚੇਤ

09:52 PM Aug 25, 2024 IST
ਮਾਇਆਵਤੀ ਨੇ ਕਾਂਗਰਸ ਤੇ ਸਮਾਜਵਾਦੀ ਪਾਰਟੀ ਦੇ ‘ਦੋਹਰੇ ਮਾਪਦੰਡਾਂ’ ਤੋਂ ਲੋਕਾਂ ਨੂੰ ਕੀਤਾ ਸੁਚੇਤ
Advertisement

ਲਖਨਊ, 25 ਅਗਸਤ
ਬਸਪਾ ਮੁਖੀ ਮਾਇਆਵਤੀ ਨੇ ਕਾਂਗਰਸ ਦੇ ਸੰਵਿਧਾਨ ਸਨਮਾਨ ਸੰਮੇਲਨ ’ਤੇ ਤਨਜ਼ ਕੱਸਦਿਆਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਦੇਸ਼ ਦੀ ਸਭ ਵੱਡੀ ਪੁਰਾਣੀ ਪਾਰਟੀ ਅਤੇ ਇਸ ਦੀ ਸਹਿਯੋਗੀ ਸਮਾਜਵਾਦੀ ਪਾਰਟੀ ਦੇ ‘ਦੋਹਰੇ ਮਾਪਦੰਡਾਂ’ ਤੋਂ ਸੁਚੇਤ ਰਹਿਣ। ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਉਨ੍ਹਾਂ ਦੀ ਪਾਰਟੀ ਕਿਸੇ ਵੀ ਚੋਣ ਵਿੱਚ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਵਰਗੀਆਂ ਪਾਰਟੀਆਂ ਨਾਲ ਗੱਠਜੋੜ ਨਹੀਂ ਕਰੇਗੀ। ਐਕਸ ’ਤੇ ਪੋਸਟਾਂ ਦੀ ਇੱਕ ਲੜੀ ਵਿੱਚ ਬਹੁਜਨ ਸਮਾਜ ਪਾਰਟੀ (ਬੀਐਸਪੀ) ਦੇ ਮੁਖੀ ਨੇ ਬੀਆਰ ਅੰਬੇਡਕਰ ਨੂੰ ਭਾਰਤ ਰਤਨ ‘ਸਨਮਾਨ ਨਾ ਦੇਣ’ ਲਈ ਕਾਂਗਰਸ ਵਿਰੁੱਧ ਭੜਾਸ ਕੱਢੀ। ਮਾਇਆਵਤੀ ਨੇ ਕਾਂਸ਼ੀ ਰਾਮ ਦੀ ਮੌਤ ਤੋਂ ਬਾਅਦ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਐਲਾਨ ਨਾ ਕਰਨ ਲਈ ਵੀ ਕਾਂਗਰਸ ਦੀ ਆਲੋਚਨਾ ਕੀਤੀ।

Advertisement

Advertisement
Author Image

A.S. Walia

View all posts

Advertisement
×