ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਨੇ ਮਾਈਮ ਮੁਕਾਬਲੇ ਕਰਵਾਏ
ਪੱਤਰ ਪ੍ਰੇਰਕ
ਲੰਬੀ, 3 ਅਗਸਤ
ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਵਿੱਚ ਦਸਮੇਸ਼ ਗਰਲਜ਼ ਕਾਲਜ ਬਾਦਲ ਦੇ ਆਡੀਟੋਰੀਅਮ ਵਿਚ ਮਾਈਮ ਮੁਕਾਬਲੇ ਕਰਵਾਏ ਗਏ।
ਮੁਕਾਬਲਿਆਂ ਵਿਚ ਦਸਮੇਸ਼ ਗਰਲਜ਼ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਬਾਦਲ ਨੇ ਪਹਿਲਾ, ਆਕਸਫੋਰਡ ਇੰਟਰਨੈਸ਼ਨਲ ਸਕੂਲ ਸਿੰਘੇਵਾਲਾ ਨੇ ਦੂਸਰਾ ਅਤੇ ਕਿਡਜ਼ ਕਿੰਗਡਮ ਕਾਨਵੈਂਟ ਸਕੂਲ ਸਿੰਘੇਵਾਲਾ ਨੇ ਤੀਸਰਾ ਸਥਾਨ ਹਾਸਲ ਕੀਤਾ। ਸਰਵੋਤਮ ਕਲਾਕਾਰ ਦਾ ਐਵਾਰਡ ਮਾਤਾ ਜਸਵੰਤ ਕੌਰ ਸਕੂਲ ਬਾਦਲ ਦੇ ਬਲਰਾਜ ਸਿੰਘ ਨੂੰ ਦਿੱਤਾ ਗਿਆ। ਸਮਾਗਮ ਵਿੱਚ ਦਸਮੇਸ਼ ਗਰਲਜ਼ ਕਾਲਜ ਦੇ ਪ੍ਰਿੰਸੀਪਲ ਡਾ. ਐਸ.ਐਸ. ਸੰਘਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਦਸਮੇਸ਼ ਗਰਲਜ਼ ਸਕੂਲ ਦੀ ਟੀਮ ਨੇ ਬਿਨਾਂ ਬੋਲੇ ਚਿਹਰੇ ਦੇ ਹਾਵਾਂ-ਭਾਵਾਂ ਤੇ ਹੱਥਾਂ- ਪੈਰਾਂ ਦੀ ਵਰਤੋਂ ਕਰਦਿਆਂ ਅਜ਼ਾਦੀ ਤੋਂ ਪਹਿਲਾਂ ਅਤੇ ਉਪਰੰਤ ਵਾਪਰੀਆਂ ਘਟਨਾਵਾਂ ਤੇ ਪ੍ਰਾਪਤੀਆਂ ਨੂੰ ਬਾਖ਼ੂਬੀ ਦਰਸਾਇਆ। ਜੇਤੂਆਂ ਨੂੰ ਮੁੱਖ ਮਹਿਮਾਨ ਡਾ. ਐਸ ਸੰਘਾ ਨੇ ਟਰਾਫੀ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ।
ਇਸ ਦੌਰਾਨ ਮਾਤਾ ਜਸਵੰਤ ਕੌਰ ਮੇਮੋਰਿਅਲ ਸਕੂਲ ਦੇ ਪ੍ਰਿੰਸੀਪਲ ਪੁਸ਼ਪੇਂਦਰ ਕੁਮਾਰ ਰਾਣਾ ਨੇ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ।