ਮੋਟਰਸਾਈਕਲ ਸਵਾਰਾਂ ਨੇ ਔਰਤ ਕੋਲੋਂ ਮੋਬਾਈਲ ਤੇ ਨਗਦੀ ਖੋਹੀ
05:30 AM Jan 15, 2025 IST
Advertisement
ਪੱਤਰ ਪ੍ਰੇਰਕ
ਭੀਖੀ, 14 ਜਨਵਰੀ
ਸਥਾਨਕ ਇੱਕ ਮੰਦਰ ’ਚੋਂ ਵਾਪਸ ਆਪਣੇ ਘਰ ਜਾ ਰਹੀ ਔਰਤ ਕੋਲੋਂ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਮੋਬਾਈਲ ਫੋਨ ਤੇ ਨਗਦੀ ਖੋਹ ਕੇ ਫਰਾਰ ਹੋ ਗਏ। ਇਹ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਇਸ ਸਬੰਧੀ ਆਸ਼ੂ ਅਸਪਾਲ ਨੇ ਦੱਸਿਆ ਕਿ ਉਸ ਦੀ ਪਤਨੀ ਨੀਤੂ ਬਾਲਾ ਅਤੇ ਇਕ ਹੋਰ ਔਰਤ ਮੰਦਰ ’ਚੋਂ ਵਾਪਸ ਆਪਣੇ ਘਰ ਆ ਰਹੀਆਂ ਸਨ। ਬੈਂਕ ਵਾਲੀ ਗਲੀ ਵਿੱਚ ਦੋ ਲੁਟੇਰੇ ਮੋਟਰਸਾਈਕਲ ਸਵਾਰ ਵਾਰਦਾਤ ਨੂੰ ਅੰਜਾਮ ਦੇ ਕੇ ਫ਼ਰਾਰ ਹੋ ਗਏ। ਉਨ੍ਹਾਂ ਆਖਿਆ ਕਿ ਉਨ੍ਹਾਂ ਇਸ ਵਾਰਦਾਤ ਬਾਰੇ ਪੁਲੀਸ ਨੂੰ ਸੂਚਨਾ ਦੇ ਦਿੱਤੀ ਹੈ। ਇਸ ਮਾਮਲੇ ਸਬੰਧੀ ਥਾਣਾ ਭੀਖੀ ਦੀ ਪੁਲੀਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਘੋਖੇ ਜਾ ਰਹੇ ਤੇ ਜਲਦੀ ਬਣਦੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਆਖਿਆ ਕਿ ਸ਼ਹਿਰ ’ਚ ਝਪਟਮਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।
Advertisement
Advertisement
Advertisement